ਪੇਪਰ ਦੇ ਕੇ ਵਾਪਸ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

Monday, Dec 13, 2021 - 05:59 PM (IST)

ਪੇਪਰ ਦੇ ਕੇ ਵਾਪਸ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

ਆਦਮਪੁਰ (ਦਿਲਬਾਗੀ, ਚਾਂਦ) : ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਪੰਡੋਰੀ ਨਿੱਝਰਾ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਤਿੰਨ ਵਿਦਿਆਰਥੀਆਂ ਦਾ ਮੋਟਰਸਾਇਕਲ ਪਿੰਡ ਕੂਪੁਰ ਢੇਪੁਰ ਨੇੜੇ ਇਕ ਖੰਬੇ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਆਦਮਪੁਰ ਪੁਲਸ ਨੇ ਦੱਸਿਆ ਕਿ ਤਿੰਨੇ ਨੌਜਵਾਨਾਂ ਵਿਚੋਂ ਇਕ ਜਤਿਨ ਸਿੰਘ ਪੁੱਤਰ ਅਨਿਲ ਕੁਮਾਰ ਵਾਸੀ ਕਠਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਨੂਪੁਰ ਬਾਂਸਲ ਪੁੱਤਰ ਪਵਨ ਕੁਮਾਰ ਵਾਸੀ ਮਸਾਣੀਆ ਅਤੇ ਅਜਾਦ ਪੁੱਤਰ ਗੁਲਾਬ ਚੰਦਰ ਵਾਸੀ ਢੇਪੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਇਸ ਦੌਰਾਨ ਜ਼ਖਮੀਆਂ ਨੂੰ ਕਠਾਰ ਦੇ ਸੰਤ ਸਰਵਨਦਾਸ ਚੈਰੀਟੇਬਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਜਤਿਨ ਸਿੰਘ ਦੇ ਪਿਤਾ ਵਿਦੇਸ਼ ਵਿਚ ਹਨ। ਆਦਮਪੁਰ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News