ਮਲੋਟ-ਅਬੋਹਰ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਮੱਕੜ ਡੇਅਰੀ ਸੰਚਾਲਕ ਦੀ ਮੌਤ

Tuesday, Jul 23, 2024 - 12:26 PM (IST)

ਮਲੋਟ-ਅਬੋਹਰ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਮੱਕੜ ਡੇਅਰੀ ਸੰਚਾਲਕ ਦੀ ਮੌਤ

ਮਲੋਟ (ਗੋਇਲ) : ਮਲੋਟ-ਅਬੋਹਰ ਰੋਡ 'ਤੇ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਮੱਕੜ ਡੇਅਰੀ ਮਲੋਟ ਦੇ ਸੰਚਾਲਕ ਪੱਪੀ ਮੱਕੜ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਮੱਕੜ ਡੇਅਰੀ ਦੇ ਸੰਚਾਲਕ ਪ੍ਰਹਲਾਦ ਮੱਕੜ ਪੱਪੀ ਸਵੇਰੇ ਆਪਣੇ ਮੋਟਰਸਾਈਕਲ 'ਤੇ ਦੁੱਧ ਲੈਣ ਕਿਸੇ ਪਿੰਡ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹ ਅਬੋਹਰ ਰੋਡ 'ਤੇ ਪਹੁੰਚੇ ਤਾਂ ਉਥੇ ਇਕ ਤੇਜ਼ ਰਫਤਾਰ ਟਰੱਕ ਵੱਲੋਂ ਉਨ੍ਹਾਂ ਨੂੰ ਫੇਟ ਮਾਰ ਦਿੱਤੀ। 

ਇਸ ਹਾਦਸੇ ਵਿਚ ਪੱਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 


author

Gurminder Singh

Content Editor

Related News