ਕੌਮੀ ਸ਼ਾਹ ਮਾਰਗ ''ਤੇ ਪਲਟਿਆ ਤੇਲ ਦਾ ਕੈਂਟਰ

08/06/2017 11:49:35 AM

ਮਲੋਟ (ਜੁਨੇਜਾ)-ਇਥੇ ਕੌਮੀ ਸ਼ਾਹ ਮਾਰਗ 'ਤੇ ਤੇਲ ਨਾਲ ਭਰਿਆ ਇਕ ਕੈਂਟਰ ਪਲਟ ਗਿਆ ਪਰ ਹਾਦਸੇ ਦੌਰਾਨ ਚਾਲਕ ਵਾਲ-ਵਾਲ ਬਚ ਗਿਆ। ਹਾਦਸਾ ਬੇਸਹਾਰਾ ਪਸ਼ੂਆਂ ਦੇ ਸਾਹਮਣੇ ਆਉਣ ਕਾਰਨ ਵਾਪਰਿਆ।
ਜਾਣਕਾਰੀ ਅਨੁਸਾਰ ਬਠਿੰਡਾ ਤੋਂ ਤੇਲ ਕੰਪਨੀ ਦੇ ਡਿਪੂ ਤੋਂ ਇਕ ਕੈਂਟਰ ਨੰਬਰ ਪੀ ਬੀ 05 ਐੱਲ 9907 ਅਬੋਹਰ ਲਈ ਰਵਾਨਾ ਹੋਇਆ।  ਇਸ ਵਿਚ 4 ਹਜ਼ਾਰ ਲਿਟਰ ਪੈਟਰੋਲ ਅਤੇ 8 ਹਜ਼ਾਰ ਲਿਟਰ ਡੀਜ਼ਲ ਸੀ। ਕੈਂਟਰ ਦੇ ਚਾਲਕ ਅਰਜੁਨ ਰਾਮ ਨੇ ਦੱਸਿਆ ਕਿ ਮਲੋਟ ਤੋਂ 2 ਕਿਲੋਮੀਟਰ ਪਿੱਛੇ ਬੇਸਹਾਰਾ ਪਸ਼ੂ ਨੂੰ ਬਚਾਉਣ ਲਈ ਉਸ ਨੇ ਕੱਟ ਮਾਰਿਆ, ਜਿਸ ਕਾਰਨ ਕੈਂਟਰ ਪਲਟ ਗਿਆ। ਹਾਦਸੇ ਵਿਚ ਚਾਲਕ ਅਰਜੁਨ ਰਾਮ ਵਾਲ-ਵਾਲ ਬਚ ਗਿਆ।
ਉਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪੁੱਜ ਗਈ। ਫਾਇਰ ਬ੍ਰਿਗੇਡਦੇ ਸਬ-ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਗੱਡੀ ਨੂੰ ਪਾਣੀ ਮਾਰ ਦਿੱਤਾ ਗਿਆ ਹੈ ਤਾਂ ਜੋ ਅੱਗ ਲੱਗਣ ਤੋਂ ਬਚਾਅ ਹੋ ਸਕੇ।


Related News