ਭਿਆਨਕ ਹਾਦਸੇ ਦੌਰਾਨ ਏ. ਐੱਸ. ਆਈ. ਦੀ ਮੌਤ

Monday, Jul 25, 2022 - 05:14 PM (IST)

ਭਿਆਨਕ ਹਾਦਸੇ ਦੌਰਾਨ ਏ. ਐੱਸ. ਆਈ. ਦੀ ਮੌਤ

ਧੂਰੀ (ਜੈਨ) : ਸਥਾਨਕ ਮਾਲੇਰਕੋਟਲਾ ਬਾਈਪਾਸ ਦੇ ਨਜ਼ਦੀਕ ਲੰਘੀ ਰਾਤ ਬੇਸਹਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ ਵਿਚ ਇਕ ਏ. ਐੱਸ.ਆਈ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਤਫਤੀਸ਼ੀ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੁਲਸ ਮੁਲਾਜ਼ਮ ਹਿੰਮਤਾਨਾ ਚੌਕੀ ਵਿਖੇ ਬਤੌਰ ਏ. ਐੱਸ. ਆਈ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਵੱਲੋਂ ਪੁਲਸ ਨੂੰ ਦਰਜ ਕਰਵਾਏ ਗਏ ਬਿਆਨ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਕਿਸੇ ਕੰਮ ਦੇ ਸਬੰਧ ਵਿਚ ਧੂਰੀ ਦੇ ਨਜ਼ਦੀਕ ਉਸ ਨੂੰ ਮਿਲਣ ਲਈ ਆਇਆ ਸੀ। 

ਇਸ ਦੌਰਾਨ ਜਦੋਂ ਉਹ ਮਾਲੇਰਕੋਟਲਾ ਬਾਈਪਾਸ ਦੇ ਨਜ਼ਦੀਕ ਪੁੱਜਿਆ ਤਾਂ ਇਕ ਅਵਾਰਾ ਪਸ਼ੂ ਨਾਲ ਉਸ ਦੇ ਮੋਟਰਸਾਇਕਲ ਦੀ ਟੱਕਰ ਹੋ ਗਈ ਅਤੇ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ। ਜਿਸ ਨੂੰ ਸਿਵਲ ਹਸਪਤਾਲ ਧੂਰੀ ’ਚ ਲਿਜਾਣ ’ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਪਰੋਕਤ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕਰਨ ਅਤੇ ਪੋਸਟ ਮਾਰਟਮ ਤੋਂ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।


author

Gurminder Singh

Content Editor

Related News