ਭਿਆਨਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

Monday, Oct 26, 2020 - 04:55 PM (IST)

ਭਿਆਨਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

ਮੁਕੇਰੀਆਂ (ਬਲਬੀਰ) : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਪੈਂਦੇ ਕਸਬਾ ਐਮਾਂ ਮਾਂਗਟ ਵਿਖੇ ਅੱਜ ਸਵੇਰੇ ਲਗਭਗ 11 ਵਜੇ ਵਾਪਰੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ (70) ਪੁੱਤਰ ਖੜਕ ਸਿੰਘ ਨਿਵਾਸੀ ਐਮਾਂ ਮਾਂਗਟ ਜੋ ਕਿ ਆਪਣੀ ਅਕਟਿਵਾ ਨੰਬਰ ਪੀ ਬੀ 07 ਏ ਐਕਸ 6477 'ਤੇ ਸਵਾਰ ਹੋ ਕੇ ਦਾਣਾ ਮੰਡੀ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਉੱਕਤ ਸਥਾਨ 'ਤੇ ਪਹੁੰਚਣ 'ਤੇ ਇਕ ਕਰੇਟਾ ਗੱਡੀ ਨੰਬਰ ਜੇ ਕੇ 08 ਜੇ 4242 ਜੋ ਕਠੂਆ ਤੋਂ ਲੁਧਿਆਣੇ ਜਾ ਰਹੀ ਸੀ ਦੀ ਲਪੇਟ ਵਿਚ ਆ ਗਿਆ।

ਹਾਦਸਾ ਇਨਾਂ ਭਿਆਨਕ ਸੀ ਕਿ ਅਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਨੂੰ ਪੋਸਟ ਮਾਰਟਮ ਲਈ ਮੁਕੇਰੀਆਂ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮੌਕੇ 'ਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਅਤੇ ਹੌਲਦਾਰ ਸੀਤਾ ਰਾਮ ਪੁਹੰਚੇ ਜੋ ਅੱਗੇ ਦੀ ਕਾਰਵਾਈ ਕਰ ਰਹੇ ਹਨ।


author

Gurminder Singh

Content Editor

Related News