ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਗੱਡੀ ’ਚ ਬਰੀ ਤਰ੍ਹਾਂ ਫਸ ਗਈਆਂ ਲਾਸ਼ਾਂ
Friday, Sep 15, 2023 - 01:14 PM (IST)
ਘਨੌਰ (ਹਰਵਿੰਦਰ) : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਚਮਾਰੂ ਕੋਲ ਬੀਤੀ ਸ਼ਾਮ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਅੰਬਾਲਾ ਸਾਈਡ ਤੋਂ ਆ ਰਿਹਾ ਇਕ ਕੈਂਟਰ ਹਾਈਵੇ ’ਤੇ ਇਕ ਖਰਾਬ ਖੜੇ ਟਿੱਪਰ ਵਿਚ ਜਾ ਵੱਜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਚਾਲਕ ਅਤੇ ਇਕ ਕੰਡਕਟਰ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਅਤੇ ਹਾਈਵੇ ਦੇ ਵਿਚਕਾਰ ਖੜੇ ਟਿੱਪਰ ਨੂੰ ਠੀਕ ਕਰ ਰਿਹਾ ਇਕ ਵਿਅਕਤੀ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਵਿਦੇਸ਼ੋਂ ਲਾਸ਼ ਬਣ ਕੇ ਆਇਆ ਸੁੱਖਾਂ-ਸੁੱਖ ਮੰਗਿਆ ਇਕਲੌਤਾ ਪੁੱਤ, ਨਹੀਂ ਪਤਾ ਸੀ ਇੰਜ ਉੱਜੜਣੀਆਂ ਖੁਸ਼ੀਆਂ
ਰਾਹਗੀਰਾਂ ਨੇ ਦੱਸਿਆ ਕਿ ਇਕ ਟਿੱਪਰ ਦਿੱਲੀ ਅੰਮ੍ਰਿਤਸਰ ਮੇਨ ਹਾਈਵੇ ਵਿਚਕਾਰ ਖਰਾਬ ਖੜ੍ਹਾ ਸੀ ਅਤੇ ਇਕ ਵਿਅਕਤੀ ਉਸ ਨੂੰ ਠੀਕ ਕਰ ਰਿਹਾ ਸੀ। ਇਸ ਦੌਰਾਨ ਪਿੱਛੋਂ ਅੰਬਾਲਾ ਸਾਈਡ ਤੋਂ ਆ ਰਿਹਾ ਇਕ ਕੈਂਟਰ ਟਿੱਪਰ ਦੇ ਪਿੱਛੇ ਆ ਕੇ ਵੱਜਾ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਚਾਲਕ ਤੇ ਕੈਂਟਰ ਵਿਚ ਮੌਜੂਦ ਕੰਡਕਟਰ ਦੀ ਮੌਤ ਹੋ ਗਈ ਅਤੇ ਲਾਸ਼ਾਂ ਬੁਰੀ ਤਰ੍ਹਾਂ ਗੱਡੀ ਵਿਚ ਫਸ ਗਈਆਂ। ਜਦਕਿ ਟਿਪਰ ਨੂੰ ਠੀਕ ਕਰ ਰਿਹਾ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ । ਉਸ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ : ਕੁੜੀ ਨਾਲ ਵਿਆਹ ਕਰਵਾ ਕੇ ਫਸਿਆ ਲਾੜਾ, ਗੁਰਦੁਆਰੇ ਦੇ ਭਾਈ ਸਣੇ ਦਰਜ ਹੋਇਆ ਮਾਮਲਾ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਸ਼ੰਭੂ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਰਾਹੁਲ ਕੌਸ਼ਲ ਨੇ ਦੱਸਿਆ ਕਿ ਸ਼ਾਮ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਚਮਾਰੂ ਕੋਲ ਪੁੱਲ ਉੱਪਰ ਇਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਕੈਂਟਰ ਅਤੇ ਟਿੱਪਰ ਦੀ ਟੱਕਰ ਹੋਈ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਦੇ ਮੋਰਚਰੀ ਵਿਚ ਰਖਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਇਹ ਕੈਂਟਰ ਜੋ ਲੁਧਿਆਣਾ ਦੀ ਇਕ ਕੰਪਨੀ ਦਾ ਹੈ, ਉਸ ਨੂੰ ਸੂਚਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ’ਚ ਵੱਡੀ ਵਾਰਦਾਤ, ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8