ਸੜਕ ’ਤੇ ਜ਼ਖਮੀ ਦੀ ਮਦਦ ਲਈ ਰੁਕਿਆ ਪਰਿਵਾਰ, ਫਿਰ ਵਾਪਰੇ ਹਾਦਸੇ ’ਚ ਮਾਂ-ਪੁੱਤ ਦੀ ਹੋਈ ਮੌਤ

Saturday, Dec 09, 2023 - 06:17 PM (IST)

ਸੜਕ ’ਤੇ ਜ਼ਖਮੀ ਦੀ ਮਦਦ ਲਈ ਰੁਕਿਆ ਪਰਿਵਾਰ, ਫਿਰ ਵਾਪਰੇ ਹਾਦਸੇ ’ਚ ਮਾਂ-ਪੁੱਤ ਦੀ ਹੋਈ ਮੌਤ

ਅਬੋਹਰ (ਸੁਨੀਲ) : ਬੀਤੀ ਦੇਰ ਸ਼ਾਮ ਪਿੰਡ ਕੁੱਤਿਆਂਵਾਲੀ ਅਤੇ ਖੁੱਬਣ ਵਿਚਕਾਰ ਵਾਪਰੇ ਸੜਕ ਹਾਦਸੇ ਵਿਚ ਮਾਂ ਅਤੇ ਉਸਦੇ ਮਾਸੂਮ ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੜਕ ’ਤੇ ਪਹਿਲਾਂ ਤੋਂ ਹੀ ਇਕ ਹਾਦਸਾ ਵਪਾਰਿਆ ਹੋਇਆ ਅਤੇ ਇਹ ਜ਼ਖਮੀ ਲੋਕਾਂ ਨੂੰ ਬਚਾਉਣ ਲਈ ਖੜ੍ਹੇ ਸਨ ਤਾਂ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦਕਿ ਮਾਂ-ਪੁੱਤ ਦੀ ਮੌਤ ਹੋ ਗਈ। ਉਧਰ ਸੀਤੋ ਚੌਕੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਕੂਲ 'ਚ ਮਿਲਿਆ ਬੰਬ, ਪੰਜਾਬ ਪੁਲਸ ਨੂੰ ਪਈਆਂ ਭਾਜੜਾਂ, ਹੈਰਾਨ ਕਰ ਦੇਣ ਵਾਲੀ ਵਜ੍ਹਾ ਆਈ ਸਾਹਮਣੇ (ਵੀਡੀਓ)

ਜਾਣਕਾਰੀ ਅਨੁਸਾਰ 27 ਸਾਲਾ ਮਲਕੀਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੁੱਤਿਆਂਵਾਲੀ ਆਪਣੀ ਪਤਨੀ ਦੀਪੂ (26) ਨਾਲ ਸ਼ਾਮ ਕਰੀਬ 6:30 ਵਜੇ ਮੋਟਰਸਾਈਕਲ ’ਤੇ ਆਪਣੇ ਚਾਰ ਸਾਲਾ ਪੁੱਤਰ ਅਭਿਜੋਤ ਨੂੰ ਦਵਾਈ ਦਿਵਾਉਣ ਲਈ ਖੁੱਬਣ ਜਾ ਰਿਹਾ ਸੀ। ਕਰੀਬ ਅੱਧਾ ਘੰਟਾ ਪਹਿਲਾਂ ਇਸੇ ਮਾਰਗ ’ਤੇ ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ ਤਾਂ ਉਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਵੀ ਆਪਣਾ ਮੋਟਰਸਾਈਕਲ ਉੱਥੇ ਰੋਕ ਲਿਆ।

ਇਹ ਵੀ ਪੜ੍ਹੋ : ਵਿਆਹ ਕਰਾਉਣ ਤੇ ਵਿਦੇਸ਼ ਜਾਣ ਦੀ ਚਾਹਤ ’ਚ ਹੈਵਾਨ ਬਣਿਆ ਭਰਾ, ਪੂਰੀ ਘਟਨਾ ਜਾਣ ਉੱਡਣਗੇ ਹੋਸ਼

ਇਸ ਦੌਰਾਨ ਜਦੋਂ ਮਲਕੀਤ ਸਿੰਘ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਸੜਕ ’ਤੇ ਟਾਰਚ ਲੈ ਕੇ ਖੜ੍ਹੀ ਸੀ ਤਾਂ ਸਾਹਮਣਿਓਂ ਆ ਰਹੇ ਇਕ ਘੜੁੱਕਾ ਸਵਾਰ ਜਿਸਦੀ ਲਾਈਟ ਨਹੀਂ ਸੀ ਨੇ ਤੇਜ਼ ਰਫਤਾਰ ਦੀਪੂ ਕੌਰ ਅਤੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਮਲਕੀਤ ਸਿੰਘ ਨੇੜੇ-ਤੇੜੇ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਠਿੰਡਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਦੋਵਾਂ ਦੀ ਮੌਤ ਹੋ ਗਈ। ਸੀਤੋ ਚੌਕੀ ਦੇ ਸਹਾਇਕ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਲਕੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਘੜੁੱਕਾ ਚਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਸਹਾਇਕ ਸਬ-ਇੰਸਪੈਕਟਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਘੜੁੱਕਾ ਚਾਲਕ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨੌਜਵਾਨ ਮੁੰਡੇ-ਕੁੜੀ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ, ਇਕੱਠੇ ਪੜ੍ਹਦੇ ਸੀ ਦੋਵੇਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News