ਵਿਆਹ ਤੋਂ ਬਾਅਦ ਫੇਰਾ ਪਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਦੋ ਦੀ ਮੌਤ

Wednesday, Jan 22, 2020 - 07:01 PM (IST)

ਵਿਆਹ ਤੋਂ ਬਾਅਦ ਫੇਰਾ ਪਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਦੋ ਦੀ ਮੌਤ

ਜ਼ੀਰਾ (ਅਕਾਲੀਆਂ ਵਾਲਾ) : ਮੱਖੂ ਜ਼ੀਰਾ ਰੋਡ 'ਤੇ ਪਿੰਡ ਬਸਤੀ ਹਾਜੀ ਵਾਲੀ ਦੇ ਨੇੜੇ ਇਕ ਖੜ੍ਹੇ ਟਰੱਕ ਵਿਚ ਪਿੱਛੇ ਆਲਟੋ ਕਾਰ ਵੱਜਣ ਕਾਰਣ ਕਾਰ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਗਲੀ ਡਾਕਟਰ ਕੋਛੜਾਂ ਵਾਲੀ, ਤਰਨਤਾਰਨ ਕਾਲੇ ਰੰਗ ਦੀ ਇਕ ਆਲਟੋ ਕਾਰ ਜਿਸ ਨੂੰ ਕਾਲੀ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਵਿਚ ਰਾਕੇਸ਼ ਕੁਮਾਰ ਤੋਂ ਇਲਾਵਾ ਉਸ ਦੇ ਪਰਿਵਾਰਿਕ ਮੈਂਬਰ ਸਵਾਰ ਸਨ ਅਤੇ ਉਹ 2 ਦਿਨ ਪਹਿਲਾਂ ਤਲਵੰਡੀ ਭਾਈ ਵਿਖੇ ਵਿਆਹੇ ਆਪਣੇ ਪੁੱਤਰ ਦੇ ਸਹੁਰਿਆਂ ਤੇ ਮਿਲਣੀ ਦੀ ਰਸਮ ਅਦਾ ਕਰਨ ਲਈ ਜਾ ਰਹੇ ਸਨ ਕਿ ਪਿੰਡ ਬਸਤੀ ਹਾਜੀ ਵਾਲੀ ਨੇੜੇ ਕਾਰ ਸੜਕ ਤੋਂ ਹੇਠਾਂ ਬਿੱਲਕੁਲ ਕੱਚੇ ਰਸਤੇ 'ਤੇ ਖੜ੍ਹੇ 18 ਟਾਇਰੀ ਟਰਾਲੇ ਵਿਚ ਬੇਕਾਬੂ ਹੋ ਕੇ ਜਾ ਵੱਜੀ।

ਇਸ ਹਾਦਸੇ ਕਾਰਣ ਕਾਰ ਵਿਚ ਸਵਾਰ ਰਾਕੇਸ਼ ਕੁਮਾਰ ਅਤੇ ਡਰਾਈਵਰ ਕਾਲੀ ਦੀ ਘਟਣਾ ਸਥਾਨ 'ਤੇ ਹੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ ਉਡ ਗਏ। ਐਂਬੂਲੈਂਸ 108 'ਤੇ ਫ਼ੋਨ ਕਰਨ 'ਤੇ 1 ਘੰਟਾ ਬਾਅਦ ਵਿਚ ਘਟਣਾ ਸਥਾਨ 'ਤੇ ਪਹੁੰਚੀ। ਸੂਚਨਾ ਮਿਲਣ 'ਤੇ ਜ਼ੀਰਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News