ਮੋਗਾ ’ਚ ਭਿਆਨਕ ਹਾਦਸਾ, ਆਪਸ ਵਿਚ ਟਕਰਾਈਆਂ ਕਈ ਗੱਡੀਆਂ

Tuesday, Dec 26, 2023 - 06:18 PM (IST)

ਮੋਗਾ ’ਚ ਭਿਆਨਕ ਹਾਦਸਾ, ਆਪਸ ਵਿਚ ਟਕਰਾਈਆਂ ਕਈ ਗੱਡੀਆਂ

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਵੱਖ-ਵੱਖ ਥਾਵਾਂ ’ਤੇ ਲਗਾਤਾਰ ਭਿਆਨਕ ਹਾਦਸੇ ਵਾਪਰ ਰਹੇ ਹਨ। ਮੋਗਾ ਦੇ ਬੁੱਗੀਪੁਰਾ ਚੌਂਕ ਨੇੜੇ ਮੰਗਲਵਾਰ ਸਵੇਰੇ ਧੁੰਦ ਕਾਰਣ ਭਿਆਨਕ ਹਾਦਸਾ ਵਾਪਰ ਗਿਆ। ਇਸ ਕਾਰਣ ਤਿੰਨ ਗੱਡੀਆਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਬੁੱਗੀਪੁਰਾ ਫਲਾਈ ਓਵਰ ਤੋਂ ਹੇਠਾਂ ਉਤਰ ਰਹੀਆਂ ਗੱਡੀਆਂ ਦੀ ਧੁੰਦ ਕਾਰਣ ਆਪਸ ਵਿਚ ਟੱਕਰ ਹੋ ਗਈ। ਸਵਿਫਟ ਕਾਰ ਵਿਚ ਬਸ ਚਾਲਕ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਇਸ ਟੱਕਰ ਤੋਂ ਬਾਅਦ ਪਿੱਛੇ ਆ ਰਹੀ ਕਈ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। 

ਇਹ ਵੀ ਪੜ੍ਹੋ : ਲੱਖਾਂ ਰੁਪਏ ਖਰਚ ਕੇ ਪੁੱਤ ਭੇਜਿਆ ਇੰਗਲੈਂਡ, ਹੁਣ ਆਏ ਮੌਤ ਦੇ ਸੁਨੇਹੇ ਨੇ ਤੋੜ ਕੇ ਰੱਖ ਦਿੱਤੇ ਬਜ਼ੁਰਗ ਮਾਪੇ

ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਅਧਿਕਾਰੀਆਂ ਵੱਲੋਂ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News