ਸੜਕ ਹਾਦਸੇ ''ਚ ਮੋਟਰਸਾਇਕਲ ਸਵਾਰ ਵਿਅਕਤੀ ਦੀ ਮੌਤ
Tuesday, Jul 09, 2019 - 04:48 PM (IST)

ਘਨੌਰ (ਅਲੀ) : ਹਲਕਾ ਘਨੌਰ 'ਚ ਪੈਂਦੇ ਪਿੰਡ ਜੈ ਨਗਰ ਵਾਸੀ ਮਨਦੀਪ ਸਿੰਘ ਨੇ ਥਾਣਾ ਖੇੜੀ ਗੰਢਿਆਂ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਪਿਤਾ ਮੋਟਰਸਾਇਕਲ 'ਤੇ ਸਵਾਰ ਹੋ ਕੇ ਪਿੰਡ ਜੈ ਨਗਰ ਤੋਂ ਪਿੰਡ ਮੰਡਵਾਲ ਵੱਲ ਨੂੰ ਜਾ ਰਹੇ ਸਨ, ਪਿੰਡ ਤੋਂ ਨਿਕਲਦੇ ਸਮੇਂ ਹੀ ਸਾਹਮਣੇ ਤੋਂ ਆ ਰਹੇ ਮੋਟਰਸਾਇਕਲ ਨੰ. ਪੀ.ਬੀ.11.ਸੀ.ਈ.2422 ਸੁਖਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਖਾਨਪੁਰ ਖੁਰਦ ਤੇਜ਼ ਰਫਤਾਰ ਨੇ ਮੇਰੇ ਪਿਤਾ ਦੇ ਮੋਟਰਸਾਇਕਲ ਵਿਚ ਟੱਕਰ ਮਾਰੀ ਜਿਸ ਕਾਰਨ ਮੇਰੇ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਸ ਦੌਰਾਨ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਰਾਜਪੁਰਾ ਲਿਜਾਇਆ ਗਿਆ ਜਿਥੇ ਹਾਲਤ ਨੂੰ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਪਰ ਪੀ.ਜੀ.ਆਈ. ਪਹੁੰਚਣ ਤੋਂ ਪਹਿਲਾਂ ਰਸਤੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।