ਕਾਰ ਤੇ ਮੋਟਰਸਾਈਕਲ ਦੀ ਟੱਕਰ, 1 ਦੀ ਮੌਤ

Friday, Feb 15, 2019 - 06:56 PM (IST)

ਕਾਰ ਤੇ ਮੋਟਰਸਾਈਕਲ ਦੀ ਟੱਕਰ, 1 ਦੀ ਮੌਤ

ਸੁਲਤਾਨਪੁਰ ਲੋਧੀ (ਧੀਰ) : ਬੀਤੀ ਰਾਤ ਇਕ ਤੇਜ਼ ਰਫਤਾਰ ਕਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ 'ਤੇ ਮੋਟਰਸਾਈਕਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੂੰ ਦਿੱਤੇ ਹੋਏ ਬਿਆਨਾਂ ਅਨੁਸਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਮਨਪ੍ਰੀਤ ਸਿੰਘ ਉਰਫ ਮੰਨੂੰ ਬਿਜਲੀ ਰਿਪੇਅਰ ਦਾ ਕੰਮ ਕਰਦਾ ਹੈ ਤੇ ਬੀਤੀ ਰਾਤ ਉਹ ਆਪਣੇ ਮੋਟਰਸਾਈਕਲ 'ਤੇ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਸਾਈਡ ਨੂੰ ਆ ਰਿਹਾ ਸੀ ਤੇ ਉਸਦੇ ਪਿਛੇ ਉਹ ਵੀ ਆ ਰਿਹਾ ਸੀ। ਜਦੋਂ ਉਸਦਾ ਭਰਾ ਮਨਪ੍ਰੀਤ ਫੌਜੀ ਕਾਲੋਨੀ ਮੁਹੱਬਲੀਪੁਰ ਫਾਟਕ ਨਜ਼ਦੀਕ ਪੁੱਜਿਆ ਤਾਂ ਇਕ ਤੇਜ਼ ਰਫਤਾਰ ਕਾਰ ਸੁਲਤਾਨਪੁਰ ਲੋਧੀ ਸਾਈਡ ਤੋਂ ਆਈ। ਜਿਸਦੇ ਡਰਾਈਵਰ ਨੇ ਕਾਰ ਤੇਜ਼ ਰਫਤਾਰ ਨਾਲ ਗਲਤ ਸਾਈਡ ਤੋਂ ਲਿਆ ਕੇ ਉਸਦੇ ਭਰਾ ਮਨਪ੍ਰੀਤ ਸਿੰਘ ਦੇ ਮੋਟਰਸਾਈਕਲ 'ਚ ਟੱਕਰ ਮਾਰੀ, ਜਿਸ ਨਾਲ ਮਨਪ੍ਰੀਤ ਸਿੰਘ ਮੋਟਰਸਾਈਕਲ ਗੱਡੀ ਥੱਲੇ ਆ ਗਿਆ ਤੇ ਕਾਰ ਡਰਾਈਵਰ ਆਪਣੀ ਕਾਰ ਨੂੰ ਉਸਦੇ ਭਰਾ 'ਚ ਗੱਡੀ ਸਮੇਤ ਕਾਫੀ ਦੂਰ ਤੱਕ ਘੜੀਸ ਕੇ ਲੈ ਗਿਆ।
ਜਦੋਂ ਉਸਨੇ ਆਪਣੇ ਮੋਟਰਸਾਈਕਲ 'ਤੇ ਆਉਂਦੇ ਇਹ ਹਾਦਸਾ ਵੇਖਿਆ ਤਾਂ ਤੁਰੰਤ ਡਰਾਈਵਰ ਸਾਡੀ ਵਾਲਾ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਕੁਲਤਾਰ ਸਿੰਘ ਵਾਸੀ ਕੁਆਰਟਰ ਨੰ. 646 ਈ. ਆਰ. ਸੀ. ਐੱਫ. ਤੇ ਕਾਰ 'ਚ ਇਕ ਹੋਰ ਬੈਠਾ ਨੌਜਵਾਨ ਭੁਪਿੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਕੁਆਰਟਰ ਨੰ. 526 ਸੀ, ਆਰ. ਸੀ. ਐੱਫ. ਟਾਈਪ-2 ਦਾ ਪਤਾ ਲੱਗਿਆ, ਜੋ ਕਾਰ ਤੋਂ ਥੱਲੇ ਉਤਰੇ ਤੇ ਗੱਡੀ 'ਚ ਫਸੇ ਉਸਦੇ ਭਰਾ ਦੀ ਲਾਸ਼ ਨੂੰ ਬਾਹਰ ਕੱਢ ਕੇ ਸੜਕ ਦੀ ਸਾਈਡ 'ਤੇ ਰੱਖ ਕੇ ਗੱਡੀ 'ਚ ਬੈਠ ਕੇ ਮੌਕੇ ਤੋਂ ਭੱਜਣ ਲੱਗੇ, ਜਿਨ੍ਹਾਂ ਨੂੰ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਕਾਬੂ ਕਰ ਲਿਆ। ਉਸਨੇ ਦੱਸਿਆ ਕਿ ਬੁਰੀ ਤਰ੍ਹਾਂ ਜ਼ਖਮੀ ਹੋਏ ਭਰਾ ਮਨਪ੍ਰੀਤ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਵੀ ਉਸਨੂੰ ਮ੍ਰਿਤਕ ਕਰਾਰ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਐੱਚ. ਸੀ. ਜਸਵਿੰਦਰ ਸਿੰਘ ਤੇ ਹਰੀਸ਼ ਕੁਮਾਰ ਕਰ ਰਹੇ ਹਨ ਤੇ ਲਾਸ਼ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਨੇ ਉਕਤ ਕਾਰ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News