ਸੜਕ ਹਾਦਸੇ ਨੇ ਲਈ ਇਕਲੌਤੇ ਪੁੱਤ ਦੀ ਜਾਨ

Wednesday, Jun 26, 2019 - 06:43 PM (IST)

ਸੜਕ ਹਾਦਸੇ ਨੇ ਲਈ ਇਕਲੌਤੇ ਪੁੱਤ ਦੀ ਜਾਨ

ਜ਼ੀਰਾ (ਅਕਾਲੀਆਂ ਵਾਲਾ) : ਫ਼ਿਰੋਜ਼ਪੁਰ ਜ਼ੀਰਾ ਰੋਡ 'ਤੇ ਸਥਿਤ ਪਿੰਡ ਸੁਰ ਸਿੰਘ ਵਾਲਾ ਦੇ ਨਜ਼ਦੀਕ ਬਾਅਦ ਦੁਪਹਿਰ ਹੋਈ ਕਾਰ ਅਤੇ ਟਰੱਕ ਦੀ ਟੱਕਰ ਵਿਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ । ਜਾਣਕਾਰੀ ਅਨੁਸਾਰ ਜ਼ੀਰਾ ਦੀ ਮਸੀਤ ਵਾਲੀ ਗਲੀ ਦੇ ਵਸਨੀਕ ਅਮਿਤ ਸ਼ਰਮਾ ਉਰਫ ਲੱਕੀ 36 ਪੁੱਤਰ ਰਵੀ ਸ਼ਰਮਾ ਆਪਣੀ ਨਵੀਂ ਕਾਰ ਜੋ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਖਰੀਦੀ ਸੀ 'ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਜਾ ਰਿਹਾ ਸੀ ਕਿ ਪਿੰਡ ਸੁਰ ਸਿੰਘ ਵਾਲਾ ਨਜ਼ਦੀਕ ਉਸ ਦੀ ਕਾਰ ਬੇਕਾਬੂ ਹੋ ਜਾਣ ਕਾਰਨ ਟਰੱਕ ਨਾਲ ਟਕਰਾ ਗਈ।

ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਇਨਾਂ ਭਿਆਨਕ ਸੀ ਕਿ ਅਮਿਤ ਸ਼ਰਮਾ ਦੀ ਮੌਤ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਅਮਿਤ ਸ਼ਰਮਾ ਆਪਣੇ ਪਿੱਛੇ ਇਕ ਬੇਟੀ, ਇਕ ਬੇਟਾ, ਪਤਨੀ ਤੇ ਮਾਤਾ, ਪਿਤਾ ਨੂੰ ਰੋਂਦਿਆਂ ਛੱਡ ਕੇ ਇਸ ਜਹਾਨ ਤੋਂ ਸਦਾ ਲਈ ਚਲਾ ਗਿਆ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।


author

Gurminder Singh

Content Editor

Related News