ਰਾਏਕੋਟ ਨੇੜੇ ਵਾਪਰਿਆ ਭਿਆਨਕ ਹਾਦਸਾ, ਚਾਰ ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ

Tuesday, Mar 22, 2022 - 01:22 PM (IST)

ਰਾਏਕੋਟ (ਰਾਜ ਬੱਬਰ) : ਰਾਏਕੋਟ ਦੇ ਪਿੰਡ ਨੂਰਪੁਰਾ ਵਿਖੇ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਚਾਲਕ ਵਿਅਕਤੀ ਦੀ ਪੀ. ਆਰ. ਟੀ. ਸੀ. ਦੀ ਬੱਸ ਦੇ ਥੱਲੇ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਹਾਦਸੇ ’ਚ ਮ੍ਰਿਤਕ ਦਾ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੌਕੇ ’ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ (48) ਪੁੱਤਰ ਦਲਬਾਰਾ ਸਿੰਘ ਵਾਸੀ ਪਿੰਡ ਚਚਰਾੜੀ ਆਪਣੇ ਇਕ ਸਾਥੀ ਕਾਕਾ ਸਿੰਘ ਵਾਸੀ ਹਾਂਸਕਲਾਂ ਨਾਲ ਪਿੰਡ ਹਲਵਾਰਾ ਵੱਲੋਂ ਰਾਏਕੋਟ ਵੱਲ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਪੈਂਦੇ ਪਿੰਡ ਨੂਰਪੁਰਾ ਵਿਖੇ ਪੁੱਜੇ ਤਾਂ ਇਕ ਗੱਡੀ ਨੂੰ ਓਵਰਟੇਕ ਕਰਨ ਸਮੇਂ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਸੜਕ ’ਤੇ ਡਿੱਗ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਵੀ ਸੜਕ ’ਤੇ ਡਿੱਗ ਗਏ ਪਰ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਸੜਕ ਵਿਚਕਾਰ ਜਾ ਡਿੱਗਾ ਅਤੇ ਰਾਏਕੋਟ ਵੱਲੋਂ ਆ ਰਹੀ ਤੇਜ਼ ਰਫ਼ਤਾਰ ਪੀ. ਆਰ. ਟੀ. ਸੀ. ਦੀ ਬੱਸ ਉਸ ਨੂੰ ਦਰੜਦੀ ਹੋਈ ਅੱਗੇ ਲੰਘ ਗਈ ਹੈ, ਜਦਕਿ ਦੂਸਰਾ ਮੋਟਰਸਾਈਕਲ ਸਵਾਰ ਕਾਕਾ ਸਿੰਘ ਵਾਸੀ ਹਾਂਸਕਲਾਂ ਵੀ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਜਿਸ ਨੂੰ ਆਲੇ-ਦੁਆਲੇ ਦੇ ਲੋਕ ਐਂਬੂਲੈਂਸ ਰਾਹੀਂ ਰਾਏਕੋਟ ਦੇ ਹਸਪਤਾਲ ਵਿਚ ਲੈ ਗਏ।

ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਸ਼ਰਮਸਾਰ ਹੋਈ ਇਨਸਾਨੀਅਤ, ਅੱਧਖੜ ਉਮਰ ਦੇ ਵਿਅਕਤੀ ਨੇ 9 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ

ਇਹ ਦਰਦਨਾਕ ਹਾਦਸਾ ਸੜਕ ਕਿਨਾਰੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਸ ਥਾਣਾ ਸਦਰ ਰਾਏਕੋਟ ਦੇ ਜਾਂਚ ਅਧਿਕਾਰੀ ਗੁਲਾਬ ਸਿੰਘ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸੁਧਾਰ ਦੀ ਮੋਰਚਰੀ ਵਿਚ ਭੇਜ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੀਤ ਸਿੰਘ ਉਰਫ ਕਾਲਾ ਦੇ ਤਿੰਨ ਧੀਆਂ ਤੇ ਇਕ ਪੁੱਤ ਹੈ, ਬੱਚੇ ਛੋਟੇ ਹਨ ਅਤੇ ਮ੍ਰਿਤਕ ਪਿੰਡ ਹਾਂਸ ਕਲਾਂ ਵਿਖੇ ਹੇਅਰ ਕਟਿੰਗ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।

ਇਹ ਵੀ ਪੜ੍ਹੋ : ਮੋਗਾ ’ਚ ਚਿੱਟੇ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਦੋ ਦਿਨਾਂ ਵਿਚ ਲਗਾਤਾਰ ਦੂਜੀ ਮੌਤ


Gurminder Singh

Content Editor

Related News