ਸੜਕ ਹਾਦਸੇ ''ਚ ਕਾਰ ਸਵਾਰ ਜ਼ਖਮੀ

Monday, Jan 29, 2018 - 12:11 PM (IST)

ਸੜਕ ਹਾਦਸੇ ''ਚ ਕਾਰ ਸਵਾਰ ਜ਼ਖਮੀ

ਗੁਰੂ ਕਾ ਬਾਗ/ਚੇਤਨਪੁਰਾ (ਭੱਟੀ, ਨਿਰਵੈਲ) - ਬੀਤੀ ਰਾਤ ਪਿੰਡ ਮੱਝੂਪੁਰਾ ਨੇੜੇ ਹੋਏ ਇਕ ਸੜਕ ਹਾਦਸੇ 'ਚ ਕਾਰ ਸਵਾਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਟੈਗੋਰ ਐਵੀਨਿਊ ਮਜੀਠਾ ਰੋਡ (ਅੰਮ੍ਰਿਤਸਰ) ਆਪਣੀ ਕਾਰ 'ਚ ਫਤਿਹਗੜ੍ਹ ਵੱਲੋਂ ਆ ਰਿਹਾ ਸੀ ਕਿ ਅਚਾਨਕ ਪਿੰਡ ਮੱਝੂਪੁਰਾ ਨੇੜੇ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਸਰਵਿਸ ਸਟੇਸ਼ਨ 'ਚ ਜਾ ਵੱਜੀ, ਸਿੱਟੇ ਵਜੋਂ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਹੋਣ ਤੋਂ ਬਾਅਦ ਮੌਕਾ ਮਿਲਣ 'ਤੇ ਚੋਰਾਂ ਨੇ ਗੱਡੀ ਦੇ ਟਾਇਰ ਚੋਰੀ ਕਰ ਲਏ ਗਏ, ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News