12 ਸਾਲਾ ਬੱਚੇ ਨੂੰ 50 ਰੁਪਏ ਦਾ ਲਾਲਚ ਦੇ ਕੇ ਕੀਤੀ ਬਦਫੈਲੀ

06/16/2019 9:31:02 PM

ਲੁਧਿਆਣਾ, (ਮਹੇਸ਼)— ਦੁਕਾਨ 'ਤੇ ਸਰਫ ਲੈਣ ਆਏ 12 ਸਾਲ ਦੇ ਮਾਸੂਮ ਨੂੰ 50 ਰੁਪਏ ਦਾ ਲਾਲਚ ਦੇ ਕੇ ਉਸਦੇ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ ਟਿੱਬਾ ਪੁਲਸ ਐਤਵਾਰ ਨੂੰ ਦੁਕਾਨ ਦੇ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ 21 ਸਾਲ ਉਮੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ। ਜੋ ਕਿ ਫੌਜ ਰਿਟਾ. ਸੂਬੇਦਾਰ ਦਾ ਬੇਟਾ ਹੈ। ਉਸਦੇ ਖਿਲਾਫ ਮਾਸੂਮ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ। ਉਧਰ ਦੋਸ਼ੀ ਨੂੰ ਬਾਅਦ ਦੁਪਹਿਰ ਡਿਊਟੀ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਜ਼ੇਲ ਭੇਜ ਦਿੱਤਾ ਗਿਆ। ਦੋਸ਼ੀ ਦਾ ਕਹਿਣਾ ਕਿ ਉਸਨੇ ਬੱਚੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਹੈ। ਜਦਕਿ ਡਾਕਟਰਾਂ ਨੇ ਬੱਚੇ ਦੇ ਨਾਲ ਬਦਫੈਲੀ ਹੋਣ ਦੀ ਪੁਸ਼ਟੀ ਕੀਤੀ ਹੈ। ਸਬ ਇੰਸਪੈਕਟਰ ਹਰਕਮਲ ਨੇ ਦੱਸਿਆ ਕਿ ਪੀੜਤ ਮਹਾਰਾਣਾ ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ ਅਤੇ 7ਵੀਂ ਕਲਾਸ ਦਾ ਵਿਦਿਆਰਥੀ ਹੈ। ਸ਼ਨੀਵਾਰ ਦੁਪਹਿਰ ਲਗਭਗ 3.30 ਵਜੇ ਉਸਦੀ ਮਾਤਾ ਨੇ ਉਸਨੂੰ ਸਰਫ ਲੈਣ ਦੇ ਲਈ ਫੌਜੀ ਕਰਿਆਨਾ ਸਟੋਰ 'ਤੇ ਭੇਜਿਆ। ਜਿਥੇ ਉਮੇਸ਼ ਖਿੱਚ ਕੇ ਕਾਊਂਟਰ ਦੇ ਪਿਛੇ ਲੈ ਗਿਆ। ਦੋਸ਼ੀ ਨੇ 50 ਰੁਪਏ ਦਾ ਲਾਲਚ ਦੇ ਕੇ ਉਸ ਨਾਲ ਬਦਫੈਲੀ ਕੀਤੀ।

ਦਰਦ ਨਾਲ ਤੜਫਦਾ ਰਿਹਾ ਬੱਚਾ, ਭਰਾ ਨੇ ਬਚਾਇਆ
ਬੱਚਾ ਦਰਦ ਨਾਲ ਤੜਫਦਾ ਰੌਲਾ ਪਾਉਂਦਾ ਰਿਹਾ ਪਰ ਹਵਸ ਦੀ ਅੱਗ ਵਿਚ ਅੰਨ੍ਹੇ ਹੋਏ ਦੋਸ਼ੀ ਨੂੰ ਉਸ 'ਤੇ ਕੋਈ ਤਰਸ ਨਹੀਂ ਆਇਆ। ਉਸਨੇ ਬੱਚੇ ਨੂੰ ਲਹੂਲੁਹਾਨ ਕਰ ਦਿੱਤਾ। ਇਸ ਦੌਰਾਨ ਬੱਚੇ ਦਾ ਭਰਾ ਉਸਨੂੰ ਲੱਭਦਾ ਹੋਇਆ ਪੁੱਜ ਗਿਆ। ਉਸਨੇ ਦੋਸ਼ੀ ਦੀ ਚੁੰਗਲ 'ਚੋਂ ਛੁੜਾਇਆ।
ਇਸ ਦੌਰਾਨ ਬੱਚੇ ਦੀ ਹਾਲਤ ਵਿਗੜ ਗਈ ਤੇ ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਦਾਖਲ ਕਰ ਲਿਆ। ਪੁਲਸ ਨੂੰ ਸੂਚਨਾ ਦਿੱਤੀ ਗਈ।

ਮਾਮਲੇ ਦਾ ਪਤਾ ਲੱਗਦੇ ਹੀ ਹਰਕਤ ਵਿਚ ਆਈ ਪੁਲਸ
ਹਰਕਮਲ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਤੁਰੰਤ ਹਰਕਤ ਵਿਚ ਆ ਗਈ। ਸਿਵਲ ਹਸਪਤਾਲ ਵਿਚ ਜਾਕੇ ਕੇ ਬੱਚੇ ਦੇ ਬਿਆਨ ਉਸਦੇ ਪਿਤਾ ਦੇ ਸਾਹਮਣੇ ਲਏ ਗਏ ਅਤੇ ਕੇਸ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਦੋਸ਼ੀ ਮਾਸੂਸ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।


KamalJeet Singh

Content Editor

Related News