ਭਗੌੜਾ ਗ੍ਰਿਫਤਾਰ

Sunday, Mar 04, 2018 - 06:44 AM (IST)

ਭਗੌੜਾ ਗ੍ਰਿਫਤਾਰ

ਬਿਲਗਾ, (ਇਕਬਾਲ)- ਮੁੱਖ ਅਫਸਰ ਥਾਣਾ ਬਿਲਗਾ ਸਬ-ਇੰਸਪੈਕਟਰ ਸੁਲੱਖਣ ਸਿੰਘ ਵਲੋਂ ਭਗੌੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਸਬੰਧ ਵਿਚ ਚਲਾਈ ਗਈ ਮੁਹਿੰਮ ਦੌਰਾਨ ਥਾਣਾ ਬਿਲਗਾ ਦੇ ਏ. ਐੱਸ. ਆਈ. ਅਨਵਰ ਮਸੀਹ ਨੇ ਸਾਥੀ ਪੁਲਸ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਸੰਦੀਪ ਸਿੰਘ ਉਰਫ ਸਾਬੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਾਹਨਾਂ ਢੇਸੀਆਂ ਥਾਣਾ ਗੁਰਾਇਆ ਨੂੰ ਗ੍ਰਿਫਤਾਰ ਕੀਤਾ, ਜੋ ਕਿ 2015 ਨੂੰ ਅਦਾਲਤ ਮਿਸ ਹਿੰਮਾਸ਼ੀ ਗਲਹੋਤਰਾ ਪੀ. ਸੀ. ਐੱਸ., ਜੇ. ਐੱਸ. ਆਈ. ਸੀ. ਫਿਲੌਰ ਵੱਲੋਂ ਪੀ. ਓ. ਕਰਾਰ ਦਿੱਤਾ ਹੋਇਆ ਹੈ।


Related News