ਵਿਦੇਸ਼ੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ, ਪਲਾਂ 'ਚ ਉੱਜੜ ਗਈਆਂ ਪਰਿਵਾਰ ਦੀ ਖ਼ੁਸ਼ੀਆਂ

Friday, Aug 09, 2024 - 06:19 PM (IST)

ਵਿਦੇਸ਼ੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ, ਪਲਾਂ 'ਚ ਉੱਜੜ ਗਈਆਂ ਪਰਿਵਾਰ ਦੀ ਖ਼ੁਸ਼ੀਆਂ

ਮੋਗਾ (ਕਸ਼ਿਸ਼ ਸਿੰਗਲਾ) : ਬੇਸਹਾਰਾ ਪਸ਼ੂ ਦੀ ਲਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਮ੍ਰਿਤਕ ਦੋ ਛੋਟੇ ਬੱਚਿਆਂ ਨਾਲ ਢਾਈ ਮਹੀਨੇ ਪਹਿਲਾਂ ਹੀ ਦੁਬਈ ਤੋਂ ਆਇਆ ਸੀ। ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਦੀ ਹੈ, ਜਿੱਥੇ 38 ਸਾਲਾ ਬਾਈਕ ਸਵਾਰ ਵਿਅਕਤੀ ਦੀ ਬੇਸਹਾਰਾ ਪਸ਼ੂ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਢਾਈ ਮਹੀਨੇ ਪਹਿਲਾਂ ਹੀ ਦੋ ਛੋਟੇ ਬੱਚਿਆਂ ਨਾਲ ਵਿਦੇਸ਼ੋਂ ਪਰਤਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਸਰਕਾਰੀ ਸਕੂਲ 'ਚ ਹੰਗਾਮਾ, ਬੱਚਿਆਂ ਦਾ ਦੋਸ਼ 'ਅਧਿਆਪਕ 'ਤੇ ਭੂਤ ਦਾ ਸਾਇਆ'

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਰਵਿੰਦਰ ਕੁਮਾਰ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਜਦੋਂ ਉਹ ਦੁਨੇਕੇ ਨੇੜੇ ਪਹੁੰਚੇ ਤਾਂ ਅੱਗੇ ਬੇਸਹਾਰਾ ਪਸ਼ੂ ਆ ਗਿਆ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਰਵਿੰਦਰ ਦੀ ਮੌਤ ਹੋ ਗਈ। ਰਵਿੰਦਰ ਕੁਮਾਰ ਢਾਈ ਮਹੀਨੇ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ, ਇਕ ਚਾਰ ਸਾਲ ਦਾ ਪੁੱਤਰ ਅਤੇ ਇਕ 8 ਸਾਲ ਦੀ ਕੁੜੀ।

ਇਹ ਵੀ ਪੜ੍ਹੋ : ਪਿਉ ਨੇ ਪਹਿਲਾਂ ਪੁੱਤ ਨੂੰ ਗਲਾਸ ’ਚ ਪਿਆਇਆ ਜ਼ਹਿਰ, ਫਿਰ ਖ਼ੁਦ ਪੀ ਲਿਆ, ਤੜਫ਼-ਤੜਫ਼ ਦੋਵਾਂ ਦੀ ਮੌਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਏ.ਐੱਸ.ਆਈ ਅਜੀਤ ਸਿੰਘ ਨੇ ਦੱਸਿਆ ਕਿ ਹਰਿੰਦਰ ਕੁਮਾਰ ਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਦੋਵੇਂ ਜੀਜਾ ਪਿੰਡ ਘੱਲਕਲਾਂ ਤੋਂ ਚੂਹੜਚੱਕ ਬਾਈਕ 'ਤੇ ਸਵਾਰ ਹੋ ਕੇ ਵਾਪਸ ਜਾ ਰਹੇ ਸਨ, ਜਦੋਂ ਉਹ ਪਿੰਡ ਦੁਨੇਕੇ ਨੇੜੇ ਪਹੁੰਚੇ ਤਾਂ ਅਚਾਨਕ ਸਾਹਮਣੇ ਇਕ ਪਸ਼ੂ ਆ ਗਿਆ, ਜਿਸ ਕਾਰਨ ਉਹ ਸੜਕ 'ਤੇ ਡਿੱਗ ਗਏ ਅਤੇ ਹਾਦਸੇ ਵਿਚ ਰਵਿੰਦਰ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੇ ਨਾਲ ਰਿੰਕੂ ਜ਼ਖਮੀ ਹੋ ਗਿਆ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਤੀ ਅਮਰੀਕਾ, ਨਨਾਣ ਪੋਲੈਂਡ, ਦਿਓਰ ਤੇ ਸੱਸ ਆਸਟ੍ਰੇਲੀਆ ’ਚ, FIR ਖਰੜ ’ਚ ਦਰਜ, ਹੈਰਾਨ ਕਰਨ ਵਾਲਾ ਹੈ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News