ਤਲਵੰਡੀ ਭਾਈ ਦੀ ਦੁਖਦ ਘਟਨਾ, ਵਿਦੇਸ਼ ਜਾਣ ਦੀ ਇੱਛਾ ਨਹੀਂ ਹੋਈ ਪੂਰੀ, ਦੋ ਦੋਸਤਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

Sunday, Nov 28, 2021 - 08:39 PM (IST)

ਤਲਵੰਡੀ ਭਾਈ ਦੀ ਦੁਖਦ ਘਟਨਾ, ਵਿਦੇਸ਼ ਜਾਣ ਦੀ ਇੱਛਾ ਨਹੀਂ ਹੋਈ ਪੂਰੀ, ਦੋ ਦੋਸਤਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਤਲਵੰਡੀ ਭਾਈ (ਗੁਲਾਟੀ) : ਵਿਦੇਸ਼ ਜਾਣ ਦੀ ਇੱਛਾ ਪੂਰੀ ਨਾ ਹੋਣ ’ਤੇ ਦੋ ਦੋਸਤਾਂ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਦੁਖਦ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਨੇੜਲੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਹਰਵਿੰਦਰ ਸਿੰਘ ਉਮਰ 20 ਸਾਲ ਪੁੱਤਰ ਹਰਚੰਦ ਸਿੰਘ ਅਤੇ ਉਸਦਾ ਦੋਸਤ ਲਵਵੀਰ ਸਿੰਘ ਉਮਰ 20 ਸਾਲ ਪੁੱਤਰ ਜੁਗਰਾਜ ਸਿੰਘ ਵਾਸੀ ਉੱਗੋਕੇ ਜ਼ਿਲ੍ਹਾ ਫਿਰੋਜ਼ਪੁਰ ਨੇ ਬੀਤੀ ਦੇਰ ਸ਼ਾਮ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਦੋਵੇਂ ਤਲਵੰਡੀ ਭਾਈ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆ ਗਏ। ਜਿੱਥੇ ਉਨ੍ਹਾਂ ਦੇ ਪਿੰਡ ਵਸਨੀਕ ਵੀ ਆ ਗਏ। ਹਾਲਾਤ ਜ਼ਿਆਦਾ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਮੁੱਦਕੀ ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਏ।

ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ ’ਚ ਮੁਕਤਸਰ ਦੇ ਜਸਕੀਰਤ ਦੀ ਮੌਤ, ਟੋਟੇ-ਟੋਟੇ ਹੋਈ ਕਾਰ

PunjabKesari

ਇਸ ਸਬੰਧੀ ਮ੍ਰਿਤਕ ਹਰਵਿੰਦਰ ਸਿੰਘ ਦੇ ਚਾਚਾ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਸਨ। ਕੱਲ੍ਹ ਵੀ ਜਲੰਧਰ ਕਿਸੇ ਏਜੰਟ ਕੋਲ ਗਏ ਸਨ, ਜਿਨ੍ਹਾਂ ਦੀ ਗੱਲ ਸਿਰੇ ਨਹੀਂ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਲਵਵੀਰ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਵੀ ਆਪਣੀ ਮਾਂ ਅਤੇ ਭੈਣਾਂ ਦਾ ਸਹਾਰਾ ਸੀ।

ਇਹ ਵੀ ਪੜ੍ਹੋ : ਆਈਲੈਟਸ ਕਰਨ ਦੌਰਾਨ ਬਣੇ ਪ੍ਰੇਮ ਸੰਬੰਧ, ਮੁੰਡੇ ਨੇ ਧੋਖਾ ਦੇ ਕੇ ਬਣਾਈ ਅਸ਼ਲੀਲ ਵੀਡੀਓ, ਟੱਪੀਆਂ ਹੱਦਾਂ

PunjabKesari

ਘਟਨਾ ਦਾ ਪਤਾ ਲੱਗਣ ’ਤੇ ਦੋਵਾਂ ਪਿੰਡਾਂ ਵਿਚ ਮਾਤਮ ਛਾ ਗਿਆ। ਉਧਰ ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਸਿੰਘ ਦੇ ਪਿਤਾ ਹਰਚੰਦ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਵਾੜਾ ਜਵਾਹਰ ਸਿੰਘ ਵਾਲਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਰਾਈ ਜਨਾਨੀ ਦੇ ਚੱਕਰ ਨੇ ਉਜਾੜਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News