ਵਿਦੇਸ਼ ਜਾਣ ਦੇ ਜਨੂੰਨ ਨੇ ਲੈ ਲਈ ਜਾਨ, ਤੀਜੀ ਵਾਰ ਰਿਫਿਊਜ਼ਲ ਆਉਣ ''ਤੇ ਮੁੰਡੇ ਕੀਤੀ ਖ਼ੁਦਕੁਸ਼ੀ

Sunday, Feb 01, 2026 - 12:06 PM (IST)

ਵਿਦੇਸ਼ ਜਾਣ ਦੇ ਜਨੂੰਨ ਨੇ ਲੈ ਲਈ ਜਾਨ, ਤੀਜੀ ਵਾਰ ਰਿਫਿਊਜ਼ਲ ਆਉਣ ''ਤੇ ਮੁੰਡੇ ਕੀਤੀ ਖ਼ੁਦਕੁਸ਼ੀ

ਸੁਨਾਮ : ਐਤਵਾਰ ਸਵੇਰੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਲਖਮੀਰਵਾਲਾ ਨੇੜੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਲੈਣ ਦੀ ਦੁਖਦਾਈ ਖਬਰ ਹੈ। ਰੇਲਵੇ ਸਟੇਸ਼ਨ ਸੁਨਾਮ ਊਧਮ ਸਿੰਘ ਵਾਲਾ ਜੀ. ਆਰ. ਪੀ. ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਅਧੀਨ ਆਉਂਦੇ ਪਿੰਡ ਸੂਲਰ ਦਾ ਨੌਜਵਾਨ ਹਰਵਿੰਦਰ ਸਿੰਘ ਉਰਫ ਹੈਪੀ (22) ਪੁੱਤਰ ਗੁਰਤੇਜ ਸਿੰਘ ਆਈਲੈਟਸ ਕਰਨ ਉਪਰੰਤ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਸ ਵਲੋਂ ਤਿੰਨ ਵਾਰ ਵੀਜ਼ੇ ਲਈ ਫਾਈਲ ਲਗਾਈ ਗਈ ਪਰ ਹਰਵਿੰਦਰ ਸਿੰਘ ਉਰਫ ਹੈਪੀ ਦੀ ਤਿੰਨੇ ਵਾਰ ਰਿਫਿਉਜ਼ਿਲ ਆ ਗਈ। ਜਿਸ ਨੂੰ ਲੈਕੇ ਉਹ ਪ੍ਰੇਸ਼ਾਨ ਰਹਿੰਦਾ ਸੀ। 

ਇਹ ਵੀ ਪੜ੍ਹੋ : ਪੰਜਾਬ ਲਈ ਅੱਜ ਵੱਡਾ ਦਿਨ, ਹੋਣ ਜਾ ਰਹੇ ਵੱਡੇ ਐਲਾਨ

ਇਸ ਕਾਰਨ ਅੱਜ ਸਵੇਰੇ ਕਰੀਬ 3 ਕੁ ਵਜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਲਖਮੀਰਵਾਲਾ ਨੇੜੇ ਰੇਲ ਗੱਡੀ ਹੇਠ ਆ ਕੇ ਖੁਦਕਸ਼ੀ ਕਰ ਲਈ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਤੇਜ ਸਿੰਘ ਦੇ ਬਿਆਨਾਂ 'ਤੇ ਬੀ. ਐੱਨ. ਐੱਸ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਕੇਜਰੀਵਾਲ ਤੋਂ ਪੰਜਾਬ ਦੇ 1.75 ਕਰੋੜ ਰੁਪਏ ਮੰਗੇ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News