ਵਿਦੇਸ਼ਾਂ ’ਚੋਂ ਪੰਜਾਬ ’ਚ ਆ ਕੇ ਵਾਰਦਾਤਾਂ ਕਰਨ ਵਾਲੇ ਮੋਸਟ ਵਾਂਟਿਡ ਗੈਂਗਸਟਰ ਪੁਲਸ ਲਈ ਬਣੇ ਚੁਣੌਤੀ
Friday, Sep 09, 2022 - 10:31 AM (IST)
ਲੁਧਿਆਣਾ (ਪੰਕਜ) - ਵਿਦੇਸ਼ ਵਿਚ ਬੈਠ ਕੇ ਮੋਸਟ ਵਾਂਟਿਡ ਗੈਂਗਸਟਰਾਂ ਵੱਲੋਂ ਜਿਸ ਹੁਸ਼ਿਆਰੀ ਨਾਲ ਪੰਜਾਬ ਵਿਚ ਆਪਣੇ ਮਾਡਿਊਲ ਦੀ ਮਦਦ ਨਾਲ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ, ਉਹ ਪੰਜਾਬ ਪੁਲਸ ਲਈ ਚੁਣੌਤੀ ਬਣ ਚੁੱਕਾ ਹੈ। ਸਭ ਤੋਂ ਗੰਭੀਰ ਮਾਮਲਾ ਇਨ੍ਹਾਂ ਗੈਂਗਸਟਰਾਂ ਦੇ ਤੇਜ਼ੀ ਨਾਲ ਸਰਹੱਦੋਂ ਪਾਰ ਅੱਤਵਾਦੀ ਗੁੱਟਾਂ ਨਾਲ ਬਣ ਰਹੇ ਸਬੰਧ ਹਨ। ਇਸ ਆਰਗੇਨਾਈਜ਼ਡ ਕ੍ਰਾਇਮ ਨੂੰ ਜੇਕਰ ਸਮਾਂ ਰਹਿੰਦੇ ਖ਼ਤਮ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕਈ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ ਵਾਪਰੀ ਕਤਲ ਦੀ ਵਾਰਦਾਤ ਮੌਕੇ ਮੌਜੂਦ ਸੀ ਇਹ ਨੌਜਵਾਨ, ਰੋ-ਰੋ ਦੱਸੀ ਸਾਰੀ ਕਹਾਣੀ (ਵੀਡੀਓ)
ਪਿਛਲੇ ਕੁਝ ਸਾਲਾਂ ’ਚ ਪੰਜਾਬ ਦੇ ਮੋਸਟ ਵਾਂਟਿਡ ਅਪਰਾਧੀਆਂ ਵੱਲੋਂ ਜੇਲ੍ਹ ਵਿਚੋਂ ਜਾਂ ਵਿਦੇਸ਼ ਤੋਂ ਕਿਸ ਤਰ੍ਹਾਂ ਆਪਣੇ ਗਰੁੱਪਾਂ ਦੇ ਨਾਂ ਦੀ ਦਹਿਸ਼ਤ ਬਣਾਉਣ ਲਈ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ, ਉਸ ਦਾ ਸਬੂਤ ਪੰਜਾਬੀ ਗਾਇਕ ਸਿੱਧੂ ਮੂਸੇਵਾਲ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਵਿੱਕੀ ਮਿੱਢੂਖੇੜਾ ਦੇ ਹੋਏ ਕਤਲ ਤੋਂ ਮਿਲ ਜਾਂਦਾ ਹੈ। ਸਿੱਧੂ ਦੇ ਕਤਲ ਦੀ ਸਾਜ਼ਿਸ਼ ਦੇ ਮੁੱਖ ਸੂਤਰਧਾਰ ਲਾਰੈਂਸ ਗੈਂਗ ਨੂੰ ਵਿਦੇਸ਼ ਤੋਂ ਚਲਾਉਣ ਵਾਲਾ ਗੋਲਡੀ ਬਰਾੜ ਹੈ, ਜੋ ਕਈ ਸਾਲਾਂ ਤੋਂ ਦੇਸ਼ ਛੱਡ ਕੇ ਭੱਜ ਚੁੱਕਾ ਹੈ। ਬਾਵਜੂਦ ਇਸ ਦੇ ਉਸ ਨੇ ਵਿਦੇਸ਼ ਤੋਂ ਹੀ ਸਿੱਧੂ ਦੇ ਕਤਲ ਦੀ ਨਾ ਸਿਰਫ ਸਾਜ਼ਿਸ਼ ਰਚੀ ਸਗੋਂ ਉਸ ਨੂੰ ਪੰਜਾਬ ਅਤੇ ਹਰਿਆਣਾ ਵਿਚ ਸਰਗਰਮ ਮਾਡਿਊਲ ਦੀ ਮਦਦ ਨਾਲ ਕਾਮਯਾਬ ਵੀ ਕਰਵਾ ਲਿਆ।
ਇਸੇ ਤਰ੍ਹਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਮੈਚ ਦੌਰਾਨ ਦਰਜਨਾਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਕਤਲ ਦੀ ਸਾਜ਼ਿਸ਼ ਵਿਦੇਸ਼ ਤੋਂ ਹੀ ਰਚੀ ਗਈ ਸੀ ਅਤੇ ਵਿੱਕੀ ਮਿੱਢੂਖੇੜਾ ਦਾ ਬੇਦਰਦੀ ਨਾਲ ਹੋਇਆ ਕਤਲ ਵੀ ਇਸੇ ਸਾਜ਼ਿਸ਼ ਦਾ ਨਤੀਜਾ ਹੈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਜੇਲ੍ਹ ਹੋਵੇ ਜਾਂ ਵਿਦੇਸ਼, ਉਥੋਂ ਬੈਠ ਕੇ ਅਪਰਾਧੀ ਨਾ ਸਿਰਫ਼ ਆਪਣਾ ਗੈਂਗ ਚਲਾ ਸਕਦੇ ਹਨ ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵੀ ਵਿਗਾੜ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪ੍ਰੇਮ ਨਿਕਾਹ ਦਾ ਦਰਦਨਾਕ ਅੰਤ, ਖ਼ੂਨ ਨਾਲ ਲਥਪਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ
ਇਨ੍ਹਾਂ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਗਏ ਹਨ, ਜਿਸ ਦਾ ਅੰਦਾਜ਼ਾ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੀ ਅਦਾਲਤ ਦੇ ਬਾਹਰ ਹੋਈ ਫ਼ਾਈਰਿੰਗ ਤੋਂ ਲਾਇਆ ਜਾ ਸਕਦਾ ਹੈ, ਜਿਸ ਵਿਚ ਦੋ ਮੋਟਰਾਸਾਈਕਲਾਂ ’ਤੇ ਆਏ ਚਾਰ ਹਥਿਆਰਬੰਦਾਂ ਨੇ ਅੰਨ੍ਹੇਵਾਹ ਫ਼ਾਇਰਿੰਗ ਕਰਦੇ ਹੋਏ ਪੇਸ਼ੀ ’ਤੇ ਆਏ ਆਪਣੇ ਸਾਥੀ ਨੂੰ ਭਜਾਉਣ ਦਾ ਯਤਨ ਕੀਤਾ। ਇਸ ਸਾਜ਼ਿਸ਼ ਦਾ ਮੁੱਖ ਸੂਤਰਧਾਰ ਵੀ ਵਿੱਕੀ ਮਿੱਢੂਖੇੜਾ ਦੇ ਚੰਡੀਗੜ੍ਹ ਵਿਚ ਹੋਏ ਕਤਲ ਦਾ ਮਾਸਟਰਮਾਈਂਡ ਲੱਕੀ ਪਟਿਆਲ ਹੀ ਸੀ, ਜਿਸ ਨੇ ਵਿੱਕੀ ਨੂੰ ਗੋਲੀਆਂ ਮਾਰਨ ਵਾਲੇ ਆਪਣੇ ਨਾਲ ਸੰਨੀ ਲੈਫਟੀ ਨੂੰ ਪੁਲਸ ਦੀ ਹਿਰਾਸਤ ’ਚੋਂ ਫ਼ਰਾਰ ਕਰਵਾਉਣ ਲਈ ਫਿਰੋਜ਼ਪੁਰ ਵਿਚ ਸਰਗਰਮ ਆਪਣੇ ਕਰੀਬੀ ਸਾਥੀ ਗਗਨਦੀਪ ਉਰਫ ਰਾਹੁਲ ਪੰਡਤ ਉਰਫ ਰਾਹੁਲ ਗਲੋਕ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਕੰਮ ਲਈ ਸਿੱਧੂ ਦੇ ਕਤਲ ਵਾਂਗ ਹੀ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਦੋ ਮਾਡਿਊਲ ਤਿਆਰ ਕੀਤੇ, ਜਿਨ੍ਹਾਂ ਨੂੰ ਹਥਿਆਰ ਅਜੇ ਮੈਂਟਲ ਨਾਮੀ ਮੁਲਜ਼ਮ ਨੇ ਮੁਹੱਈਆ ਕਰਵਾਏ ਸਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਨੇ ਤਲਵਾਰਾਂ ਨਾਲ ਸ਼ਰੇਆਮ ਕੀਤਾ ਨੌਜਵਾਨ ਦਾ ਕਤਲ
ਹਾਲਾਂਕਿ ਦਿੱਲੀ ਪੁਲਸ ਦਾ ਸਪੈਸ਼ਲ ਸੈੱਲ ਇਸ ਵਾਰ ਵੀ ਪੰਜਾਬ ਅਤੇ ਹਿਮਾਚਲ ਪੁਲਸ ਤੋਂ ਦੋ ਕਦਮ ਅੱਗੇ ਰਿਹਾ। ਉਸ ਨੇ ਸੰਨੀ ਲੈਫਟੀ ਨੂੰ ਅਦਾਲਤੀ ਕੰਪਲੈਕਸ ਤੋਂ ਫ਼ਰਾਰ ਕਰਵਾਉਣ ਦੀ ਸਾਜ਼ਿਸ਼ ਵਿਚ ਸ਼ਾਮਲ 6 ਮੁਲਜ਼ਮਾਂ ਵਿਕਰਮ ਵਿੱਕੀ, ਵਕੀਲ ਬਿੱਲਾ, ਅਜੇ ਮੈਂਟਲ, ਗੁਰਜੰਟ ਸਿੰਘ ਅਤੇ ਪਰਗਟ ਸਿੰਘ ਸਮੇਤ ਗਗਨਦੀਪ ਪੰਡਿਤ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਦਿੱਲੀ ਪੁਲਸ ਦੇ ਕਮਿਸ਼ਨਰ ਐੱਚ. ਜੀ. ਐੱਸ. ਧਾਲੀਵਾਲ ਨੇ, ਜੋ ਖੁਲਾਸਾ ਕੀਤਾ ਉਹ ਪੰਜਾਬ ਪੁਲਸ ਲਈ ਖ਼ਤਰੇ ਦੀ ਘੰਟੀ ਹੈ। ਗਗਨਦੀਪ ਪੰਡਤ ਉਰਫ ਗਲੋਕ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਕਰੀਬੀ ਹੈ। ਉਸ ਦੀ ਕਾਰ ਵਿਚੋਂ ਪੁਲਸ ਨੂੰ ਮਿਲੇ ਹੈਂਡ ਗ੍ਰਨੇਡ ਤੋਂ ਇਸ ਸਾਬਤ ਹੁੰਦਾ ਹੈ ਕਿ ਉਹ ਸਰਹੱਦ ਪਾਰੋਂ ਸਰਗਰਮ ਗੈਂਗਸਟਰ ਅਤੇ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਮੁਲਜ਼ਮਾਂ ਦੇ ਲਗਾਤਾਰ ਸੰਪਰਕ ਵਿਚ ਹੈ। ਵਿਦੇਸ਼ ਵਿਚ ਬੈਠ ਕੇ ਗੈਂਗਸਟਰਾਂ ਵੱਲੋਂ ਜਿਸ ਯੋਜਨਾਬੱਧ ਢੰਗ ਨਾਲ ਪੰਜਾਬ ’ਚ ਅਪਰਾਧ ਕੀਤਾ ਜਾਂ ਕਰਵਾਇਆ ਜਾ ਰਿਹਾ ਹੈ, ਉਹ ਬੇਹੱਦ ਗੰਭੀਰ ਮਾਮਲਾ ਹੈ।
ਪੜ੍ਹੋ ਇਹ ਵੀ ਖ਼ਬਰ: ਜਿਸ ਤੋਂ ਬੰਨ੍ਹਵਾਈ ਰੱਖੜੀ ਉਸੇ ਨੂੰ ਲੈ ਕੇ ਫ਼ਰਾਰ ਹੋਇਆ ਨੌਜਵਾਨ, ਰਿਸ਼ਤਿਆਂ 'ਤੇ ਕਲੰਕ ਹੈ ਭੈਣ-ਭਰਾ ਦਾ ਇਹ ਮਾਮਲਾ