ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਸਾਢੇ 5 ਲੱਖ ਦੀ ਠੱਗੀ, 6 ਨਾਮਜ਼ਦ

10/29/2020 2:52:02 PM

ਫਿਰੋਜ਼ਪੁਰ (ਆਨੰਦ) : ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਸਾਢੇ 5 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ 6 ਲੋਕਾਂ ਖ਼ਿਲਾਫ਼ 420, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਲਾਲ ਰਾਜਪੂਤ ਪੁੱਤਰ ਪ੍ਰਮੋਦ ਕੁਮਾਰ ਵਾਸੀ ਝਤਰਾ ਰੋਡ ਜ਼ੀਰਾ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣਾ ਸੀ ਤਾਂ ਇਸ ਦੌਰਾਨ ਉਸ ਦਾ ਸੰਪਰਕ ਨੇਹਾ ਸ਼ਰਮਾ ਪੁੱਤਰੀ ਲੇਖ ਰਾਜ, ਪਰਮਜੀਤ ਸ਼ਰਮਾ ਪਤਨੀ ਲੇਖ ਰਾਜ, ਜੈ ਦੀਪ ਸ਼ਰਮਾ ਪੁੱਤਰ ਲੇਖ ਰਾਜ ਵਾਸੀਅਨ ਮਕਾਨ ਨੰਬਰ 79 ਗਲੀ ਨੰਬਰ 2 ਨਿਊ ਬਿਸ਼ਨ ਨਰਿ ਪਟਿਆਲਾ, ਵਿਪਨ ਕੁਮਾਰ, ਪ੍ਰਿਯੰਕਾ ਸ਼ਰਮਾ ਪਤਨੀ ਰਾਮ ਪ੍ਰਕਾਸ਼, ਰਾਜ ਪ੍ਰਕਾਸ਼ ਵਾਸੀ ਪਟਿਆਲਾ ਨਾਲ ਹੋਇਆ ਤੇ ਉਨ੍ਹਾਂ ਆਖਿਆ ਕਿ ਉਹ ਉਸ ਨੂੰ ਵਿਦੇਸ਼ ਆਸਟਰੇਲੀਆ ਭੇਜ ਦੇਣ ਗਏ ਪਰ ਇਸ ਦੇ ਜਾਣ ਲਈ ਸਾਢੇ 5 ਲੱਖ ਰੁਪਏ ਖਰਚ ਆਉਣਗੇ।

ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੇ ਮੁਲਜ਼ਮਾਂ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਸਾਢੇ 5 ਲੱਖ ਰੁਪਏ ਮਿਥੀ ਮਿਤੀ ਅਨੁਸਾਰ ਦੇ ਦਿੱਤੇ। ਗੁਰਲਾਲ ਰਾਜਪੂਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਦ ਉਸ ਨੂੰ ਕੋਈ ਵਿਦੇਸ਼ ਜਾਣ ਬਾਰੇ ਪਤਾ ਨਾ ਲੱਗਿਆ ਤਾਂ ਉਸ ਨੇ ਦੁਬਾਰਾ ਮੁਲਜ਼ਮਾਂ ਨਾਲ ਸੰਪਰਕ ਕੀਤਾ ਤਾਂ ਉਕਤ ਉਸ ਨੂੰ ਟਾਲ ਮਟੋਲ ਕਰਦੇ ਆ ਰਹੇ ਹਨ। ਗੁਰਲਾਲ ਰਾਜਪੂਤ ਨੇ ਦੱਸਿਆ ਕਿ ਉਸ ਨੂੰ ਨਾ ਤਾਂ ਅਜੇ ਤੱਕ ਆਸਟੇਰਲੀਆ ਭੇਜਿਆ ਹੈ ਅਤੇ ਨਾ ਹੀ ਲਏ ਹੋਏ ਪੈਸੇ ਵਾਪਸ ਕੀਤੇ ਹਨ। ਇਸ ਤਰ੍ਹਾਂ ਉਕਤਾਂ ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News