ਵਿਦੇਸ਼ ਭੇਜਣ ਦੇ ਨਾਂ ਤੇ ਇਕ ਵਿਅਕਤੀ ਨੇ ਮਾਰੀ ਤਿੰਨ ਨਾਲ ਮਾਰੀ ਠੱਗੀ

Saturday, Feb 12, 2022 - 05:12 PM (IST)

ਵਿਦੇਸ਼ ਭੇਜਣ ਦੇ ਨਾਂ ਤੇ ਇਕ ਵਿਅਕਤੀ ਨੇ ਮਾਰੀ ਤਿੰਨ ਨਾਲ ਮਾਰੀ ਠੱਗੀ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਵਿਦੇਸ਼ ਭੇਜਣ ਦੇ ਨਾਂ ਤੇ 1 ਲੱਖ 80 ਹਜ਼ਾਰ ਦੀ ਠੱਗੀ ਮਾਰਨ ’ਤੇ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਪੁਲਸ ਕੋਲ ਹਰਦੀਪ ਸਿੰਘ ਵਾਸੀ ਉਗੋਕੇ ਨੇ ਬਿਆਨ ਦਰਜ ਕਰਵਾਏ ਕੇ ਮੈਂ ਪਨੇਸਰ ਕੰਬਾਈਨ ਫੈਕਟਰੀ ਵਿਚ ਕੰਮ ਕਰਦਾ ਹਾਂ। ਉਸੇ ਫੈਕਟਰੀ ਵਿਚ ਜਗਸੀਰ ਸਿੰਘ ਵਾਸੀ ਬਖਤਗੜ੍ਹ ਵੀ ਕੰਮ ਕਰਦਾ ਹੈ। ਅਗਸਤ 2019 ਵਿਚ ਜਗਸੀਰ ਸਿੰਘ ਨੇ ਮੈਨੂੰ ਕਿਹਾ ਕਿ ਮੇਰੀ ਜਾਣ ਪਛਾਣ ਜਗਦੀਪ ਸਿੰਘ ਵਾਸੀ ਕਾਂਝਲਾ ਨਾਲ ਹੈ, ਜੋ ਕਿ ਬਾਹਰਲੇ ਮੁਲਕ ਦੁਬਈ ਗਿਆ ਹੋਇਆ ਹੈ।

ਉਹ ਆਪਣਾ ਦੁਬਈ ਵਿਚ ਵਰਕ ਪਰਮਿਟ ਲਗਾ ਦੇਵੇਗਾ ਤਾਂ ਮੈਂ ਜਗਦੀਪ ਸਿੰਘ ਦੇ ਖਾਤੇ ਵਿਚ 70 ਹਜ਼ਾਰ ਰੁਪਏ ਪਾ ਦਿੱਤੇ ਅਤੇ ਉਸਨੇ ਮੈਨੂੰ ਬਾਹਰਲੇ ਦੇਸ਼ ਨਹੀਂ ਭੇਜਿਆ। ਇਸੇ ਤਰ੍ਹਾਂ ਨਾਲ ਉਸਨੇ ਜਗਸੀਰ ਸਿੰਘ ਸੀਰਾ ਪਾਸੋਂ 40 ਹਜਾਰ ਰੁਪਏ, ਸਤਨਾਮ ਸਿੰਘ ਨਾਂ ਦੇ ਵਿਅਕਤੀ ਕੋਲੋਂ 70 ਹਜ਼ਾਰ ਰੁਪਏ ਲੈ ਕੇ ਵਰਕ ਪਰਮਿਟ ਨਹੀਂ ਲਗਵਾਇਆ ਅਤੇ ਕੁੱਲ 1 ਲੱਖ 80 ਹਜ਼ਾਰ ਰੁਪਏ ਦੀ ਠੱਗੀ ਉਸਨੇ ਸਾਡੇ ਨਾਲ ਮਾਰੀ। ਮੁਦਈ ਦੇ ਬਿਆਨਾਂ ਦੇ ਆਧਾਰ ਤੇ ਜਗਦੀਪ ਸਿੰਘ ਵਾਸੀ ਕਾਂਝਲਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News