PPR ਵਾਇਰਸ ਨੇ ਉਜਾੜਿਆ ਪਰਿਵਾਰ, ਪੁੱਤਾਂ ਵਾਂਗ ਪਾਲ਼ੀਆਂ 200 ਦੇ ਕਰੀਬ ਬੱਕਰੀਆਂ ਦੀ ਮੌਤ
Friday, Feb 02, 2024 - 06:50 PM (IST)
ਫਰੀਦਕੋਟ (ਜਗਤਾਰ) : ਫਰੀਦਕੋਟ ’ਚ ਇਕ ਗਰੀਬ ਪਰਿਵਾਰ ਨਾਲ ਵੱਡੀ ਘਟਨਾ ਵਾਪਰੀ ਹੈ। ਇਸ ਘਟਨਾ ਹੋਣ ਉਪਰੰਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਥੋਂ ਦੀ ਜਰਮਨ ਕਲੋਨੀ ’ਚ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੀਆਂ 200 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ 96 ਦੇ ਕਰੀਬ ਬੱਕਰੀਆਂ ਅਤੇ 100 ਤੋਂ ਵੱਧ ਬੱਕਰੀਆਂ ਦੇ ਬੱਚਿਆਂ ਦੀ ਮੌਤ ਹੋਈ ਹੈ। ਪਤਾ ਲੱਗਾ ਹੈ ਕਿ ਬੱਕਰੀ ਪਾਲਕ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਮ ’ਤੇ 3 ਲੱਖ ਦੇ ਕਰੀਬ ਦੀ ਲਿਮਟ ਬੰਨ੍ਹ ਕੇ ਬੱਕਰੀਆਂ ਖਰੀਦੀਆਂ ਸਨ, ਜਿਨ੍ਹਾਂ ਵਿਚ ਹੁਣ ਉਸ ਕੋਲ 265 ਦੇ ਕਰੀਬ ਬੱਚਿਆਂ ਸਮੇਤ ਜਾਨਵਰ ਹੋ ਗਏ ਸਨ ਪਰ ਮਾੜੀ ਕਿਸਮਤ ਨਾਲ ਪੀ. ਪੀ. ਆਰ. ਨਾਮ ਦੇ ਵਾਇਰਸ ਨੇ ਪਹਿਲੀ ਮਾਘ ਵਾਲੇ ਦਿਨ ਤੋਂ ਉਸਦੀਆਂ ਬੱਕਰੀਆਂ ਦੀ ਜਾਨ ਲੈਣੀ ਸ਼ੁਰੂ ਕਰ ਦਿੱਤੀ ਸੀ, ਜਿਹੜੀ 200 ਦੇ ਕਰੀਬ ਪਹੁੰਚ ਗਈ। ਹੁਣ ਪਸ਼ੂ ਵਿਭਾਗ ਦੇ ਡਾਕਟਰਾਂ ਵੱਲੋਂ ਲਗਾਤਾਰ ਇਲਾਜ ਕੀਤਾ ਜਾ ਰਿਹਾ ਸੀ ਅਤੇ ਸੈਪਲਿੰਗ ਕਰਕੇ ਬਿਮਾਰੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰਾਂ ਵਲੋਂ ਉਕਤ ਪਰਿਵਾਰ ਦੇ ਰਹਿੰਦੇ ਜਾਨਵਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਿਤਾ ਦੇ ਸਸਕਾਰ ਤੋਂ ਪਰਤ ਰਹੀ ਧੀ ਸਣੇ 5 ਸਾਲਾ ਬੱਚੀ ਦੀ ਹਾਦਸੇ ’ਚ ਮੌਤ
ਇਸ ਮੌਕੇ ਬੱਕਰੀ ਪਾਲਕ ਜਸਵਿੰਦਰ ਸਿੰਘ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਉਸਦੀਆਂ 96 ਦੇ ਕਰੀਬ ਵੱਡੀਆਂ ਬੱਕਰੀਆਂ ਅਤੇ 100 ਤੋਂ ਵੱਧ ਮੇਮਣਿਆਂ ਦੀ ਮੌਤ ਹੋ ਚੁੱਕੀ ਹੈ। ਉਸਨੇ ਆਪਣੇ ਅਤੇ ਆਪਣੀ ਘਰ ਵਾਲੀ ਦੇ ਨਾਮ ’ਤੇ ਬੈਂਕ ਵਿਚੋਂ ਕਰਜ਼ਾ ਲੈ ਕੇ ਬੱਕਰੀਆਂ ਖਰੀਦੀਆਂ ਸਨ। 20 ਤੋਂ 30 ਹਜ਼ਾਰ ਦੇ ਕਰੀਬ ਇਕ ਬੱਕਰੀ ਦੀ ਕੀਮਤ ਹੈ। ਅੱਜ ਉਸਦਾ ਪੂਰਾ ਘਰ ਉੱਜੜ ਗਿਆ ਹੈ, ਜੋ 40/50 ਨਗ ਰਹਿ ਗਏ ਹਨ, ਉਸਦਾ ਡਾਕਟਰ ਇਲਾਜ ਲਗਾਤਾਰ ਕਰ ਰਹੇ ਹਨ ਤਾਂ ਜੋ ਇਨ੍ਹਾਂ ਨੂੰ ਬਚਾਇਆ ਜਾ ਸਕੇ। ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਉਸਦਾ ਕਰਜ਼ਾ ਮੁਆਫ਼ ਕਰ ਦੇਵੇ ਤਾਂ ਉਸਦਾ ਘਰ ਬਚ ਸਕਦਾ ਹੈ। ਇਸ ਮੌਕੇ ਪੀੜਤ ਵਿਅਕਤੀ ਦੇ ਗੁਆਂਢੀ ਸੁਖਵੰਤ ਸਿੰਘ ਨੇ ਦੱਸਿਆ ਕਿ ਇਕ ਪੀ. ਪੀ. ਆਰ. ਨਾਮ ਦੇ ਵਾਇਰਸ ਨੇ ਉਸਦੇ ਵੱਡੇ ਭਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਤੇ ਸਮਾਜਸੇਵੀ ਪੀੜਤ ਪਰਿਵਾਰ ਦੀ ਮੱਦਦ ਲਈ ਅੱਗੇ ਆਉਣ ਤਾਂ ਜੋ ਗਰੀਬ ਪਰਿਵਾਰ ਦਾ ਫਿਰ ਤੋਂ ਗੁਜ਼ਾਰਾ ਚੱਲ ਸਕੇ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡਾ ਹਾਦਸਾ, ਨਵਵਿਆਹੇ ਜੋੜੇ ਦੀ ਮੌਕੇ ’ਤੇ ਮੌਤ
ਕੀ ਕਹਿਣਾ ਹੈ ਪਸ਼ੂ ਪਾਲਣ ਵਿਭਾਗ ਦਾ
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪਿਛਲੇ 3 ਦਿਨ ਤੋਂ ਇਲਾਜ ਦੌਰਾਨ ਕੋਈ ਮੌਤ ਨਹੀਂ ਹੋਈ ਕਿਉਂਕਿ ਸੈਂਪਲਿੰਗ ਦੌਰਾਨ ਪਤਾ ਲਗਾ ਸੀ ਕਿ ਪੀ. ਪੀ. ਆਰ. ਨਾਮ ਦੀ ਬਿਮਾਰੀ ਸੀ, ਜਿਸਦੇ ਹਿਸਾਬ ਨਾਲ ਇਲਾਜ ਸ਼ੁਰੂ ਕੀਤਾ ਸੀ। ਇਸ ਨਾਲ ਹੁਣ ਜਾਨਵਰ ਠੀਕ ਹੋ ਰਹੇ ਹਨ, ਸਵੇਰੇ-ਸ਼ਾਮ ਸਾਡੇ ਡਾਕਟਰ ਜਾ ਰਹੇ ਹਨ ਜੋ ਵੈਕਸੀਨ ਹੈ, ਉਹ ਪਹਿਲਾਂ ਢਾਈ ਸਾਲ ਬਾਅਦ ਲੱਗਦੀ ਸੀ, ਹੁਣ ਸਰਕਾਰ ਨੇ ਭੇਜ ਦਿੱਤੀ ਹੈ ਜੋ ਲੱਗ ਵੀ ਗਈ ਹੈ। ਵੈਕਸੀਨ ਬਿਲਕੁਲ ਫਰੀ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਰ ਅਜਿਹੇ ਅਫੈਕਟਿਡ ਜਗ੍ਹਾ ’ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਨੇ ਹੋਰ ਬੱਕਰੀ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਹੁਣੇ ਤੰਦਰੁਸਤ ਜਾਨਵਰਾਂ ਦੇ ਵੈਕਸੀਨ ਲਗਵਾ ਲੈਣ।
ਇਹ ਵੀ ਪੜ੍ਹੋ : ਕਾਲ ਬਣ ਕੇ ਆਈ ਫਾਰਚੂਨਰ ਨੇ ਖੋਹ ਲਿਆ ਸਕੂਲੋਂ ਆ ਰਿਹਾ ਇਕਲੌਤਾ ਪੁੱਤ, ਜਨਮ ਦਿਨ ਤੋਂ ਪਹਿਲਾਂ ਆ ਗਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8