ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹੈ ਨਸ਼ਾ, ਓਵਡੋਜ਼ ਨਾਲ 3 ਬੱਚਿਆ ਦੇ ਪਿਓ ਦੀ ਮੌਤ

6/30/2020 9:23:30 AM

ਅਬੋਹਰ (ਸੁਨੀਲ) : ਪੁਲਸ ਦੀਆਂ ਲੱਖ ਕੋਸ਼ਿਸ਼ਾਂ ਬਾਅਦ ਵੀ ਖੇਤਰ 'ਚ ਨਾਜਾਇਜ਼ ਨਸ਼ੇ ਦਾ ਕਾਰੋਬਾਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ, ਜਿਸਦੇ ਚਲਦੇ ਬੀਤੇ ਦਿਨੀਂ ਪਿੰਡ ਕੰਧਵਾਲਾ ਅਮਰਕੋਟ ਵਾਸੀ ਇਕ ਵਿਅਕਤੀ ਦੀ ਜ਼ਿਆਦਾ ਨਸ਼ੇ ਦਾ ਸੇਵਨ ਕਰਨ ਨਾਲ ਮੌਤ ਹੋ ਗਈ। ਥਾਣਾ ਬਹਾਵਵਾਲਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਉਸਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ

ਜਾਣਕਾਰੀ ਅਨੁਸਾਰ ਕਰੀਬ 38 ਸਾਲਾ ਪੂਰਣ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕੰਧਵਾਲਾ ਅਮਰਕੋਟ 2 ਲੜਕੀਆਂ ਅਤੇ 1 ਲੜਕੇ ਦਾ ਪਿਤਾ ਸੀ ਅਤੇ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਜੰਗੀਰ ਸਿੰਘ ਨੇ ਦੱਸਿਆ ਕਿ ਪੂਰਣ ਸਿੰਘ ਥੋੜਾ ਬਹੁਤ ਨਸ਼ਾ ਕਰਦਾ ਸੀ। ਬੀਤੀ ਰਾਤ ਉਹ ਜ਼ਿਆਦਾ ਨਸ਼ਾ ਕਰਨ ਦੇ ਕਾਰਣ ਬੇਹੋਸ਼ੀ ਦੀ ਹਾਲਤ 'ਚ ਘਰ ਆਇਆ, ਜਿਸਦੀ ਹਾਲਤ ਕੁਝ ਦੇਰ ਬਾਅਦ ਖਰਾਬ ਹੋਣ ਲੱਗੀ ਤਾਂ ਉਹ ਉਸਨੂੰ ਸਰਕਾਰੀ ਹਸਪਤਾਲ 'ਚ ਲੈ ਕੇ ਆਏ, ਜਿਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇੱਧਰ ਥਾਣਾ ਬਹਾਵਵਾਲਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਸਹਾਇਕ ਸਬ-ਇੰਸਪੈਕਟਰ ਰਾਜਵਿੰਦਰ ਸਿੰਘ ਇਸ ਮਾਮਲੇ ਦੀ ਕਾਰਵਾਈ ਕਰ ਰਹੇ ਹੈ।

ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾ ਪਾਰ: ਕਈ ਸਾਲਾਂ ਤੱਕ ਨਾਬਾਲਗ ਨਾਲ ਫ਼ੈਕਟਰੀ ਮਾਲਕ ਮਿਟਾਉਂਦਾ ਰਿਹਾ ਆਪਣੀ ਹਵਸਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur