ਪਤਨੀ ਦੀ ਮੌਤ ਤੋਂ ਬਾਅਦ ਸਾਲੀ ਨਾਲ ਰਚਾਇਆ ਵਿਆਹ,ਹੁਣ ਉਸ ਦੀ ਵੀ ਮਿਲੀ ਲਾਸ਼

Saturday, Jan 30, 2021 - 06:09 PM (IST)

ਪਤਨੀ ਦੀ ਮੌਤ ਤੋਂ ਬਾਅਦ ਸਾਲੀ ਨਾਲ ਰਚਾਇਆ ਵਿਆਹ,ਹੁਣ ਉਸ ਦੀ ਵੀ ਮਿਲੀ ਲਾਸ਼

ਅਬੋਹਰ (ਜ. ਬ.): ਬੀਤੇ ਦਿਨੀਂ ਮੂਲਰੂਪ ਤੋਂ ਰਾਵਤਸਰ (ਰਾਜਸਥਾਨ) ਵਾਸੀ ਅਤੇ ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ.15 ’ਤੇ ਸਥਿਤ ਪਿੰਡ ਕਲੱਰਖੇਡ਼ਾ ’ਚ ਵਿਆਹੁਤਾ ਇਕ ਕੁਡ਼ੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਉਸਦੇ ਸਹੁਰੇ ਵਾਲਿਆਂ ’ਤੇ ਉਸਦਾ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਲਾਏ ਹਨ, ਜਿਸ ’ਤੇ ਪੁਲਸ ਨੇ ਮ੍ਰਿਤਕਾ ਦੇ ਸਹੁਰੇ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਕਿਸਾਨ ਆਗੂ ਰਕੇਸ਼ ਟਕੈਤ ਦੀ ਭਾਵੁਕ ਅਪੀਲ ਨੇ ਹਾਸਲ ਕੀਤਾ ਭਾਰੀ ਸਮਰਥਨ

ਜਾਣਕਾਰੀ ਅਨੁਸਾਰ ਮ੍ਰਿਤਕਾ ਮਮਤਾ ਦੇ ਪਿਤਾ ਰਾਜ ਕੁਮਾਰ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੇ ਆਪਣੀ 26 ਸਾਲਾ ਬੇਟੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਕਲੱਰਖੇਡ਼ਾ ਵਾਸੀ ਰਾਜਿੰਦਰ ਝੱਟਵਾਲ ਦੇ ਨਾਲ ਕੀਤਾ ਸੀ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਉਸਦੇ ਸਹੁਰੇ ਵਾਲੇ ਅਕਸਰ ਉਸਨੂੰ ਦਾਜ ਲਈ ਤੰਗ ਕਰਦੇ ਸੀ। ਬੀਤੀ ਸ਼ਾਮ ਵੀ ਉਸਦੇ ਸਹੁਰੇ ਵਾਲਿਆਂ ਨੇ ਫੋਨ ਕਰ ਕੇ ਦੱਸਿਆ ਕਿ ਮਮਤਾ ਨੂੰ ਦੌਰਾ ਪੈਣ ਕਾਰਣ ਉਸਦੀ ਮੌਤ ਹੋ ਗਈ। ਜਦ ਉਹ ਮੌਕੇ ’ਤੇ ਪਹੁੰਚੇ ਤਾਂ ਉਹ ਉਸਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਹੇ ਸੀ, ਜਦਕਿ ਉਸਦੇ ਗਲੇ ’ਤੇ ਨਿਸ਼ਾਨ ਸਨ, ਜਿਸ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨੇ ਉਸਦੀ ਗਲਾ ਘੁੱਟ ਕੇ ਹੱਤਿਆ ਕੀਤੀ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਉਂਦੇ ਹੋਏ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਉਸਦੇ ਪਤੀ ਰਾਜਿੰਦਰ, ਦਿਓਰ ਪਵਨ ਕੁਮਾਰ, ਸੱਸ ਸ਼ਾਰਦਾ, ਸਹੁਰੇ ਸਾਹਿਬ ਰਾਮ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਿੱਲੀ ਪਰੇਡ ’ਚ ਗਏ ਮੋਗਾ ਜ਼ਿਲ੍ਹੇ ਦੇ 12 ਨੌਜਵਾਨ ਲਾਪਤਾ

ਪਰਿਵਾਰ ਵਾਲਿਆਂ ਨੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਦੀ ਪਹਿਲੀ ਬੇਟੀ ਪੂਜਾ ਵੀ ਰਾਜਿੰਦਰ ਨਾਲ ਵਿਵਾਹਿਤ ਸੀ ਜਿਸਨੂੰ ਵੀ ਇਨ੍ਹਾਂ ਨੇ ਕਰੰਟ ਲਾ ਕੇ ਮਾਰ ਦਿੱਤਾ ਸੀ ਅਤੇ ਉਨਾਂ ਦੇ ਆਉਣ ਤੋਂ ਪਹਿਲਾਂ ਹੀ ਉਸਦਾ ਸੰਸਕਾਰ ਕਰ ਦਿੱਤਾ ਸੀ। ਹੁਣ ਵੀ ਇਨ੍ਹਾਂ ਨੇ ਅਜਿਹੀ ਹੀ ਹਰਕਤ ਕਰਨ ਦਾ ਯਤਨ ਕੀਤਾ ਪਰ ਉਹ ਸਮੇਂ ਤੇ ਪਹੁੰਚ ਗਏ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ


author

Shyna

Content Editor

Related News