ਅਬੋਹਰ ''ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

Friday, Dec 11, 2020 - 06:09 PM (IST)

ਅਬੋਹਰ ''ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

ਅਬੋਹਰ (ਰਹੇਜਾ): ਨੇੜਲੇ ਪਿੰਡ ਦਾਨੇਵਾਲਾ ਦੇ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵਧ ਮਜ਼ਦੂਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਿੰਨੂ ਦੀ ਤੁੜਾਈ ਦੇ ਲਈ ਮੰਡੀ ਲਾਧੂਕਾ ਦੇ ਆਸ-ਪਾਸ ਪਿੰਡਾਂ ਦੇ ਮਜ਼ਦੂਰ ਇਕ ਪਿਕਅਪ ਗੱਡੀ 'ਚ ਸਵਾਰ ਹੋ ਕੇ ਪਿੰਡ ਪੰਜ ਕੋਸੀ ਜਾ ਰਹੇ ਸਨ ਕਿ ਇਸ ਦੌਰਾਨ ਜਦੋਂ ਉਹ ਦਾਨੇਵਾਲਾ ਚੌਕ 'ਚ ਪੁੱਜੇ ਤਾਂ ਅੱਗੋਂ ਆ ਰਹੇ ਇਕ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ।

ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ

PunjabKesari

ਇਹ ਵੀ ਪੜ੍ਹੋ: ਸੇਵਾਮੁਕਤ ਸੀ.ਆਈ.ਡੀ.ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟ 'ਚ ਲਿਖਿਆ ਖ਼ੁਦਕੁਸ਼ੀ ਦਾ ਸੱਚ

ਇਸ ਦੌਰਾਨ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹਸਪਤਾਲ ਜਾਂਦੇ ਸਮੇਂ ਦਮ ਤੋੜ ਗਏ।ਇਸ ਹਾਦਸੇ 'ਚ ਜ਼ਖ਼ਮੀ ਹੋਏ ਦਰਜਨ ਤੋਂ ਵੱਧ ਮਜ਼ਦੂਰਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੋਂ ਡਾਕਟਰ ਉਨ੍ਹਾਂ ਨੂੰ ਇਲਾਜ ਲਈ ਅੱਗੇ ਰੈਫ਼ਰ ਕਰ ਰਹੇ ਹਨ।ਦੱਸ ਦੇਈਏ ਕਿ ਇਹ ਹਾਦਸਾ 10 ਵਜੇ ਦੇ ਕਰੀਬ ਵਾਪਰਿਆ ਹੈ।

PunjabKesari


author

Shyna

Content Editor

Related News