ਅਬੋਹਰ : ਅਕਾਲੀ ਆਗੂ 'ਤੇ ਜਾਨਲੇਵਾ ਹਮਲਾ, ਗੋਲੀਬਾਰੀ 'ਚ ਇਕ ਹਮਲਾਵਰ ਦੀ ਮੌਤ (ਵੀਡੀਓ)

Sunday, Aug 04, 2019 - 11:52 AM (IST)

ਅਬੋਹਰ (ਰਹੇਜਾ, ਨਾਗਪਾਲ) - ਅਬੋਹਰ ਦੇ ਵਿਧਾਨਸਭਾ ਖੇਤਰ ਬੱਲੂਆਣਾ ਦੇ ਨੇੜਲੇ ਪਿੰਡ ਖਾਟਵਾ ਦੇ ਸੀਨੀਅਨ ਅਕਾਲੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰਹਿਲਾਦ ਖਾਟਵਾ 'ਤੇ ਅਣਪਛਾਤੇ ਵਿਅਕਤੀਆਂ ਫਾਈਰਿੰਗ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰਹਿਲਾਦ ਖਾਟਵਾ 'ਤੇ ਇਹ ਹਮਲਾ ਅੱਜ ਸਵੇਰੇ 8.30 ਵਜੇ ਦੇ ਕਰੀਬ ਕੀਤਾ ਗਿਆ, ਜਿਸ 'ਚ ਉਹ ਵਾਲ-ਵਾਲ ਬਚ ਗਏ। ਅਕਾਲੀ ਆਗੂ ਵਲੋਂ ਆਪਣੇ ਬਚਾਓ ਲਈ ਕੀਤੀ ਗਈ ਫਾਈਰਿੰਗ ਦੌਰਾਨ ਇਕ ਹਮਲਾਵਰ ਦੀ ਮੌਤ ਹੋ ਗਈ, ਜਦਕਿ ਇਕ ਨੂੰ ਲੋਕਾਂ ਨੇ ਕਾਬੂ ਕਰ ਲਿਆ।

PunjabKesari

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਬਹਾਵ ਵਾਲਾ ਦੀ ਪੁਲਸ ਅਤੇ ਕਈ ਹੋਰ ਸੀਨੀਅਨ ਅਕਾਲੀ ਆਗੂ ਵੀ ਪਹੁੰਚ ਗਏ। ਪੁਲਸ ਨੇ ਕਾਬੂ ਕੀਤੇ ਵਿਅਕਤੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਜਵਾਬੀ ਫਾਈਰਿੰਗ ਤੋਂ ਬਾਅਦ ਸਕਾਰਪਿਓ ਗੱਡੀ 'ਚ ਸਵਾਰ 5 ਹਮਲਾਵਰ ਪਿੰਡ ਸ਼ੇਰੇਵਾਲਾ ਵੱਲ ਭੱਜ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਪਲਟ ਗਈ। ਪਿੰਡ ਵਾਲਿਆਂ ਨੇ ਹਿੰਮਤ ਦਿਖਾਉਂਦੇ ਹੋਏ 1 ਹਮਲਾਵਰ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਦੇ ਹਮਲਾਵਰ ਖੇਤਾਂ 'ਚ ਛੁੱਪੇ ਹੋਏ ਹਨ। ਇਸ ਦੌਰਾਨ ਪੁਲਸ ਨੇ ਓ.ਸੀ.ਸੀ.ਯੂ ਟੀਮ ਨਾਲ ਮਿਲ ਕੇ ਪਿੰਡ ਦੀ ਘੇਰਾਬੰਦੀ ਕਰ ਲਈ ਅਤੇ ਸਰਚ ਆਪ੍ਰੇਸ਼ਨ ਚਲਾ ਦਿੱਤਾ।

PunjabKesari

ਇਸ ਦੌਰਾਨ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰੇ ਗਏ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ, ਜਦਕਿ ਪੁਲਸ ਉਸ ਦੀ ਮੌਤ ਗੋਲੀਬਾਰੀ ਦੌਰਾਨ ਹੋਈ ਦੱਸ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਆਕੂ ਟੀਮ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਸ਼ਾਪ ਸ਼ੂਟਰ ਅੰਕਿਤ ਭਾਦੂ ਨੂੰ ਵੀ ਮਾਰ ਦਿੱਤਾ ਸੀ, ਜੋ ਇਸੇ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੀ।


author

rajwinder kaur

Content Editor

Related News