ਅਬੋਹਰ ’ਚ ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਲੁੱਟੇ 32 ਹਜ਼ਾਰ ਰੁਪਏ
Tuesday, Nov 20, 2018 - 04:08 PM (IST)
![ਅਬੋਹਰ ’ਚ ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਲੁੱਟੇ 32 ਹਜ਼ਾਰ ਰੁਪਏ](https://static.jagbani.com/multimedia/2018_9image_20_27_170690000robberyeee.jpg)
ਅਬੋਹਰ (ਨਾਗਪਾਲ) - ਅਬੋਹਰ ਦੇ ਪਿੰਡ ਖੁੱਬਨ ’ਚ ਕਾਰ ਸਵਾਰ ਵਿਅਕਤੀਆਂ ਵਲੋਂ ਪਿਸਤੌਲ ਦੀ ਨੋਕ ’ਤੇ 32 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦਾ ਮਾਲਕ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ਜਾ ਰਿਹਾ ਸੀ ਕਿ ਰਾਸਤੇ ’ਚ ਕਾਰ ਸਵਾਰ 3 ਅਣਪਛਾਤੇ ਲੁਟੇਰੇ ਪਿਸਤੌਲ ਵਿਖਾ ਕੇ ’ਤੇ ਉਸ ਤੋਂ 32 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।