ਨਾਕੇਬੰਦੀ ਦੌਰਾਨ ਬਰਾਮਦ ਹੋਈ 2 ਕਰੋੜ ਦੀ ਹੈਰੋਇਨ, 2 ਲੋਕ ਕਾਬੂ

12/30/2019 3:31:56 PM

ਅਬੋਹਰ (ਸੁਨੀਲ ਨਾਗਪਾਲ) - ਨਾਰਕੋਟਿਕਸ ਸੈਲ ਅਬੋਹਰ ਪੁਲਸ ਨੇ 400 ਗ੍ਰਾਮ ਹੈਰੋਇਨ ਸਣੇ 2 ਲੋਕਾਂ ਨੂੰ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।ਪੁਲਸ ਅਨੁਸਾਰ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 2 ਕਰੋੜ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਕਬਜ਼ੇ ’ਚ ਲੈ ਲਿਆ ਅਤੇ ਮਾਮਲਾ ਦਰਜ ਕਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਜਾਣਕਾਰੀ ਅਨੁਸਾਰ ਅਬੋਹਰ ਮਲੋਟ ਕੌਮਾਂਤਰੀ ਰੋਡ ਨੰ. 10 ਦੇ ਲਿੰਕ ਰੋਡ ’ਤੇ ਪਿੰਡ ਗੋਬਿੰਦਗੜ ਨੇੜੇ ਐਂਟੀ ਨਾਰਕੋਟਿਕਸ ਸੈਲੀ ਮੁਖੀ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਮਲੋਟ ਵਲੋਂ ਆ ਰਹੀ ਇਕ ਕਾਰ ਨੂੰ ਰੋਕ ਲਿਆ, ਜਿਸ ਨੂੰ 2 ਨੌਜਵਾਨ ਚਲਾ ਰਹੇ ਸਨ। ਕਾਰ ਦੀ ਤਲਾਸ਼ੀ ਲੈਣ ’ਤੇ ਪੁਲਸ ਨੂੰ 400 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਕਬਜ਼ੇ ’ਚ ਲੈ ਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਸੰਨੀ ਪੁੱਤਰ ਕਾਲਾ ਸਿੰਘ ਅਤੇ ਵਿਪਨ ਕੁਮਾਰ ਪੁੱਤਰ ਮਨੋਹਰ ਲਾਲ ਵਜੋਂ ਹੋਈ  ਹੈ। 


rajwinder kaur

Content Editor

Related News