ਅੰਕਿਤ ਭਾਦੂ ਦੇ ਸਾਥੀਆਂ ''ਤੇ ਦੰਗਾ ਫੈਲਾਉਣ ਦੇ ਦੋਸ਼ ''ਚ ਮਾਮਲਾ ਦਰਜ

05/16/2019 1:16:09 PM

ਅਬੋਹਰ (ਸੁਨੀਲ) – ਰਾਜਸਥਾਨ ਦੀ ਲਾਲਗੜ੍ਹ ਪੁਲਸ ਨੇ ਬਦਮਾਸ਼ ਰਹੇ ਅੰਕਿਤ ਭਾਦੂ ਦੇ ਸਾਥੀਆਂ 'ਤੇ ਇਲਾਕੇ 'ਚ ਦੰਗਾ ਫੈਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰ ਦਿੱਤਾ, ਜਿਨ੍ਹਾਂ ਨੂੰ ਮੰਗਲਵਾਰ ਹਵਾਈ ਪੱਟੀ ਨੇੜੇ ਧਾਰਾ 151 ਦੇ ਤਹਿਤ ਕਾਬੂ ਕਰ ਲਿਆ ਸੀ। ਉਕਤ ਨੌਜਵਾਨ ਲਾਲਗੜ੍ਹ ਇਲਾਕੇ 'ਚ ਹਿਸਟ੍ਰੀਸ਼ੀਟਰ ਵਿੱਕੀ ਸਿਆਗ 'ਤੇ ਹਮਲਾ ਕਰਨ ਆਏ ਸੀ, ਜਿਨ੍ਹਾਂ ਨੂੰ ਪੁਲਸ ਨੇ ਦਬੋਚ ਲਿਆ। ਥਾਣਾ ਮੁਖੀ ਕਸ਼ਯਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਰਾਜਸਥਾਨ ਦੀ ਤਹਿਸੀਲ ਸਾਦੁਲਸ਼ਹਿਰ ਹੇਠ ਆਉਂਦੇ ਅਮਨਦੀਪ ਸਿੰਘ ਪੁੱਤਰ ਬਲੋਰ ਸਿੰਘ ਜੱਟ ਸਿੱਖ, ਸੁਨੀਲ ਪੁੱਤਰ ਭੂਪਰਾਮ ਨਾਇਕ, ਗੁਰਪ੍ਰੀਤ ਸਿੰਘ ਪੁੱਤਰ ਨਜਬ ਸਿੰਘ, ਮਨੀਸ਼ ਪੁੱਤਰ ਸੁਰਿੰਦਰ ਜਾਟ, ਚਰਨਜੀਤ ਮੇਘਵਾਲ ਪੁੱਤਰ ਕਾਲੂਰਾਮ, ਗੁਰਪ੍ਰੀਤ ਸਿੰਘ ਪੁੱਤਰ ਸੋਹਨ ਲਾਲ ਮੇਘਵਾਲ, ਅਨਿਲ ਘੁਮਿਆਰ ਪੁੱਤਰ ਕ੍ਰਿਸ਼ਨ ਘੁਮਿਆਰ, ਹਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਅਤੇ ਅਨੁਜ ਸਿੰਘ ਪੁੱਤਰ ਜੈ ਸਿੰਘ ਜਾਟ ਨੂੰ ਧਾਰਾ 151 'ਚ ਕਾਬੂ ਕਰ ਲਿਆ। ਸਾਰੇ ਮੁਲਜ਼ਮਾਂ ਖਿਲਾਫ ਦੰਗਾ ਫੈਲਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਲਾਲਗੜ੍ਹ ਇਲਾਕੇ 'ਚ ਹਿਸਟ੍ਰੀਸ਼ੀਟਰ ਵਿੱਕੀ ਸਿਆਗ, ਵਿੱਕੀ ਦੇ ਭਰਾ ਦਿਨੇਸ਼ ਸਿਆਗ ਦੀ ਦੂਜੇ ਗੁੱਟ ਦੇ ਕਲਵਾਣੀਆ-ਵਿਸ਼ਾਲ ਸਿੰਘ ਨਾਲ ਰੰਜਿਸ਼ ਚਲੀ ਆ ਰਹੀ ਹੈ, ਅਜਿਹੇ 'ਚ ਪੰਜਾਬ ਵਾਸੀ ਨੌਜਵਾਨ ਕਲਵਾਣੀਆ-ਵਿਸ਼ਾਲ ਸਿੰਘ ਦੇ ਪੱਖ 'ਚ ਲਾਲਗੜ੍ਹ 'ਚ ਆਏ ਸੀ। ਅੰਕਿਤ ਭਾਦੂ ਦੀ ਗੈਂਗ ਸੋਪੂ ਦੇ ਮੈਂਬਰ ਸਾਰੇ ਨੌਜਵਾਨ ਵਿੱਕੀ ਸਿਆਗ ਅਤੇ ਦਿਨੇਸ਼ ਸਿਆਗ 'ਤੇ ਹਮਲਾ ਕਰਨ ਆਏ ਸੀ। ਇਨ੍ਹਾਂ ਨੌਜਵਾਨਾਂ ਦੇ ਚਾਰ ਮੋਟਰਸਾਈਕਲ ਸੀਲ ਕਰ ਦਿੱਤੇ ਗਏ ਹਨ। ਜਾਂਚ 'ਚ ਪਤਾ ਲੱਗਾ ਕਿ ਰਾਜੇਸ਼ ਨਾਮਕ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਇਥੋਂ ਹਵਾਈ ਪੱਟੀ ਦੇ ਨੇੜੇ ਬੁਲਾਇਆ ਸੀ। ਦੋਵੇਂ ਗੁੱਟ ਇਕ-ਦੂਜੇ ਨੂੰ ਚੈਲੇਂਜ ਦੇ ਕੇ ਇਥੇ ਆਏ ਸੀ। ਮੁਲਜ਼ਮਾਂ ਨੂੰ ਧਾਰਾ 151 ਦੇ ਮਾਮਲੇ 'ਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਕੇਸ 'ਚ ਕਾਬੂ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਮੌਕੇ ਤੋਂ ਕੁਝ ਨੌਜਵਾਨ ਫਰਾਰ ਹੋ ਗਏ। ਫਰਾਰ ਹੋਏ ਇਕ ਨੌਜਵਾਨ ਦੀ ਪਛਾਣ ਸਾਹਿਲ ਸਿੰਘ ਵਜੋਂ ਹੋਈ ਹੈ, ਜੋ ਬਦਮਾਸ਼ ਵਿਸ਼ਾਲ ਸਿੰਘ ਦਾ ਭਰਾ ਹੈ। ਕਲਵਾਣੀਆ ਅਤੇ ਵਿਸ਼ਾਲ ਸਿੰਘ ਇਕ ਕੇਸ 'ਚ ਵਾਂਟੇਡ ਹਨ। ਉਨ੍ਹਾਂ ਦੀ ਭਾਲ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ, ਰਾਜਸਥਾਨ ਅਤੇ ਹਰਿਆਣਾ 'ਚ ਗੁੰਡਾਗਰਦੀ ਤੋਂ ਬਾਅਦ ਸੋਨੂੰ ਗੈਂਗ ਦੇ ਸਰਗਣਾ ਬਣੇ ਅੰਕਿਤ ਭਾਦੂ ਸ਼ੇਰੇਵਾਲਾ ਨੂੰ ਕੁਝ ਸਮੇਂ ਪਹਿਲਾਂ ਚੰਡੀਗੜ੍ਹ ਇਲਾਕੇ 'ਚ ਪੰਜਾਬ ਪੁਲਸ ਨੇ ਮਾਰ ਦਿੱਤਾ ਸੀ। ਭਾਦੂ ਦੀ ਮੌਤ ਤੋਂ ਬਾਅਦ ਉਸ ਦੀ ਗੈਂਗ ਦੇ ਸਾਥੀ ਵਾਰਦਾਤ ਕਰਦੇ ਸੀ।


rajwinder kaur

Content Editor

Related News