ਪੰਜਾਬ 'ਚ 'ਖ਼ੁਦਕੁਸ਼ੀ' ਲਈ ਉਕਸਾਉਣ ਦੇ ਮਾਮਲੇ ਸਭ ਤੋਂ ਜ਼ਿਆਦਾ, ਚੰਡੀਗੜ੍ਹ ਦੀ ਤਸਵੀਰ ਵੱਖਰੀ
Saturday, Sep 10, 2022 - 02:17 PM (IST)
ਚੰਡੀਗੜ੍ਹ : ਪੰਜਾਬ 'ਚ ਖ਼ੁਦਕੁਸ਼ੀ ਲਈ ਉਕਸਾਉਣ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਐੱਨ. ਸੀ. ਆਰ. ਬੀ. ਦੀ ਰਿਪੋਰਟ ਮੁਤਾਬਕ ਪੰਜਾਬ ਅਤੇ ਹਰਿਆਣਾ 'ਚ 2021 'ਚ ਰੋਜ਼ਾਨਾ 2 ਲੋਕ ਖ਼ੁਦਕੁਸ਼ੀ ਲਈ ਮਜਬੂਰ ਕੀਤੇ ਗਏ। ਇਹ ਸਾਲ 2020 ਤੋਂ 7.5 ਫ਼ੀਸਦੀ ਜ਼ਿਆਦਾ ਸੀ। ਇਸ ਦੇ ਮੁਕਾਬਲੇ ਹਰਿਆਣਾ 'ਚ 5.1 ਫ਼ੀਸਦੀ ਅਤੇ ਰਾਜਸਥਾਨ 'ਚ 5.3 ਫ਼ੀਸਦੀ ਅਜਿਹੇ ਮਾਮਲੇ ਸਾਹਮਣੇ ਆਏ ਹਨ।
ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇਗੀ ਤਾਂ ਇਸ ਦੀ ਤਸਵੀਰ ਉਲਟੀ ਹੈ। ਇੱਥੇ ਸਾਲ 2020 ਦੇ ਮੁਕਾਬਲੇ 2021 'ਚ ਉਕਸਾਏ ਜਾਣ 'ਤੇ ਖ਼ੁਦਕੁਸ਼ੀ ਕਰਨ ਦੀ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਚੰਡੀਗੜ੍ਹ 'ਚ ਸਾਲ 2021 'ਚ ਅਜਿਹੇ 2 ਹੀ ਮਾਮਲੇ ਸਾਹਮਣੇ ਆਏ।
ਖ਼ੁਦਕੁਸ਼ੀ ਪੂਰੀ ਦੁਨੀਆ 'ਚ ਇਕ ਮਹਾਮਾਰੀ ਬਣਦੀ ਜਾ ਰਹੀ ਹੈ। ਇਸ ਨੂੰ ਰੋਕਣ ਲਈ 10 ਸਤੰਬਰ, 2003 ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਂਸ਼ਨ ਨੇ ਪਹਿਲ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ