ਕੈਬਨਿਟ ਮੰਤਰੀ ਮੀਤ ਹੇਅਰ ਦੇ ਦੌਰੇ ਤੋਂ ਬਾਅਦ ਆਪਸ ''ਚ ਹੱਥੋਪਾਈ ਹੋਏ ''ਆਪ'' ਵਰਕਰ

Friday, Dec 02, 2022 - 04:17 AM (IST)

ਕੈਬਨਿਟ ਮੰਤਰੀ ਮੀਤ ਹੇਅਰ ਦੇ ਦੌਰੇ ਤੋਂ ਬਾਅਦ ਆਪਸ ''ਚ ਹੱਥੋਪਾਈ ਹੋਏ ''ਆਪ'' ਵਰਕਰ

ਫਗਵਾੜਾ (ਭਾਸ਼ਾ) : ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਵਿਚ ਵੀਰਵਾਰ ਨੂੰ ਕਥਿਤ ਤੌਰ 'ਤੇ ਝੜਪ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਪਾਰਟੀ ਵਰਕਰਾਂ ਵਿਚਾਲੇ ਬਹਿਸਬਾਜ਼ੀ ਹੋਈ ਸੀ। ਰਿਪੋਰਟਾਂ ਮੁਤਾਬਕ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕੀ ਜ਼ੋਰ-ਅਜ਼ਮਾਇਸ਼ ਵੀ ਕਰਨੀ ਪਈ। ਇਸ ਝੜਪ ਵਿਚ ਸਾਹਬੀ ਅਤੇ ਲਵ ਸ਼ਰਮਾ ਨਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ISI ਦੇ ਖ਼ਤਰਨਾਕ ਮਨਸੂਬੇ, ਭਾਰਤ 'ਚ ਘੁਸਪੈਠ ਲਈ ਬਣਾਉਣ ਲੱਗੀ ‘ਮੇਡ ਇਨ ਪਾਕਿਸਤਾਨ’ ਡਰੋਨ

ਸਾਹਬੀ ਗੋਗੀ ਧੜੇ ਨਾਲ ਸਬੰਧਤ ਹੈ, ਜਦਕਿ ਸ਼ਰਮਾ ਜੋਗਿੰਦਰ ਸਿੰਘ ਮਾਨ ਦੇ ਧੜੇ ਦਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੋਂ ਦੇ ਪਿੰਡ ਪਲਾਹੀ ਨੇੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਸੀ। ਉਨ੍ਹਾਂ ਦੇ ਉਥੋਂ ਨਿਕਲਦੇ ਹੀ ਝੜਪ ਸ਼ੁਰੂ ਹੋ ਗਈ। ਥਾਣਾ ਸਦਰ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਦੋ ਵਿਅਕਤੀਆਂ ਵਿਚਾਲੇ ਝਗੜਾ ਹੋ ਗਿਆ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕੀਤਾ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ: ਕੈਬਨਿਟ ਮੰਤਰੀ ਮੀਤ ਹੇਅਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News