AAP ਦਾ Challenge: 1 ਨਵੰਬਰ ਨੂੰ ਇਨ੍ਹਾਂ 4 ਮੁੱਦਿਆਂ ''ਤੇ ਹੋਵੇਗੀ ਬਹਿਸ, ਵਿਰੋਧੀ ਤਿਆਰ ਰਹਿਣ

11/01/2023 6:27:18 AM

ਚੰਡੀਗੜ੍ਹ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਗਿਆ ਹੈ ਕਿ 4 ਅਹਿਮ ਮੁੱਦਿਆਂ 'ਤੇ 1 ਨਵੰਬਰ ਨੂੰ ਲੁਧਿਆਣਾ ਵਿਖੇ 'ਮੈਂ ਪੰਜਾਬ ਬੋਲਦਾ ਹਾਂ' ਵਿਸ਼ੇ 'ਤੇ ਬਹਿਸ ਹੋਵੇਗੀ। ਇਸ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਿਆਰੀ ਨਾਲ ਪਹੁੰਚ ਰਹੇ ਹਨ ਤੇ ਸਰਕਾਰ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਵੇਰਵਾ ਦੇਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਖ਼ਤਮ, 195 ਦਿਨਾਂ ਤੋਂ ਚੱਲ ਰਿਹਾ ਸੀ ਧਰਨਾ

ਸੂਤਰ ਦੱਸਦੇ ਹਨ ਕਿ ਬਕਾਇਦਾ 3 ਭਾਸ਼ਾਵਾਂ ਵਿੱਚ ਲਿਟਰੇਚਰ ਤਿਆਰ ਕੀਤਾ ਗਿਆ ਹੈ, ਜੋ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਏਗਾ ਤੇ ਆਏ ਹੋਏ ਲੋਕਾਂ ਨੂੰ ਵੰਡਿਆ ਜਾਵੇਗਾ। ਸਾਹਿਤ, ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਤੇ ਕੁਝ ਵਿਦਵਾਨ ਲੋਕ ਇਸ ਬਹਿਸ 'ਚ ਬਤੌਰ ਦਰਸ਼ਕ ਪਹੁੰਚਣਗੇ। ਇਸ ਬਹਿਸ ਦੌਰਾਨ ਸਕਿਓਰਿਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੀਡੀਆ ਨੂੰ ਹਾਲ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ, ਜਦਕਿ ਬਾਹਰ ਰਹਿ ਕੇ ਕਵਰੇਜ ਕਰ ਸਕਦੇ ਹਨ। ਸਰਕਾਰ ਵੱਲੋਂ ਹੀ ਲਾਈਵ ਵੀਡੀਓ ਲਿੰਕ ਮੁਹੱਈਆ ਕਰਵਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ : ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਘਰ

'ਆਪ' ਦੁਆਰਾ ਕੀਤੇ ਗਏ ਟਵੀਟ ਮੁਤਾਬਕ ਪੰਜਾਬ ਵਿੱਚ ਨਸ਼ਾ ਕਿਸ ਨੇ ਫੈਲਾਇਆ?, ਕਿਸ ਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ?, ਨੌਜਵਾਨਾਂ ਨੂੰ ਬੇਰੁਜ਼ਗਾਰ ਕਿਸ ਨੇ ਰੱਖਿਆ?, ਪੰਜਾਬ ਦੇ ਲੋਕਾਂ ਨਾਲ ਕਿਸ ਨੇ ਧੋਖਾ ਕੀਤਾ? ਇਨ੍ਹਾਂ 4 ਮੁੱਦਿਆਂ 'ਤੇ ਬਹਿਸ ਹੋਵੇਗੀ। 'ਆਪ' ਨੇ ਅੱਗੇ ਲਿਖਿਆ ਕਿ ਇਸ ਮਹਾ-ਡਿਬੇਟ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News