ਨਗਰ ਕੌਂਸਲ ਚੋਣਾਂ ਲਈ ‘ਆਪ’ ਵੱਲੋਂ ਟਾਂਡਾ ਅਤੇ ਗੜ੍ਹਦੀਵਾਲਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ

Monday, Jan 25, 2021 - 02:30 PM (IST)

ਨਗਰ ਕੌਂਸਲ ਚੋਣਾਂ ਲਈ ‘ਆਪ’ ਵੱਲੋਂ ਟਾਂਡਾ ਅਤੇ ਗੜ੍ਹਦੀਵਾਲਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੌਲੀ-ਹੌਲੀ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਪਾਰਟੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਨਗਰ ਕੌਂਸਲ ਚੋਣਾਂ ਲਈ ਟਾਂਡਾ ਅਤੇ ਗੜਦੀਵਾਲਾ ਦੇ ਕੁਝ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਟਾਂਡਾ ’ਚ ਪਾਰਟੀ ਦੀ ਹੋਈ ਮੀਟਿੰਗ ਦੌਰਾਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਪਾਰਟੀ ਅਬਜ਼ਰਵਰ ਅਭਿਸ਼ੇਕ ਰਾਏ, ਜ਼ਿਲ੍ਹਾ ਪ੍ਰਧਾਨ ਮੋਹਨਪਾਲ ਸਿੰਘ, ਜ਼ਿਲ੍ਹਾ ਸੈਕਟਰੀ ਕਰਮਜੀਤ ਕੌਰ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਨੇ ਨਗਰ ਕੌਂਸਲ ਚੋਣਾਂ ਟਾਂਡਾ ਲਈ ਅਨੀਤਾ ਰਾਣੀ ਨੂੰ ਵਾਰਡ ਨੰ. 3, ਮਾਸਟਰ ਲਛਮਣ ਸਿੰਘ ਨੂੰ ਵਾਰਡ ਨੰ.4 ,ਹਰਪ੍ਰੀਤ ਕੌਰ ਭਾਟੀਆ ਨੂੰ ਵਾਰਡ ਨੰ. 5, ਕਮਲਜੀਤ ਕੌਰ ਨੂੰ ਵਾਰਡ ਨੰ.7, ਜਸਪਾਲ ਸਿੰਘ ਕਾਕਾ ਵਾਰਡ ਨੰ. 8, ਕਮਲ ਧੀਰ ਨੂੰ ਵਾਰਡ ਨੰ. 9 ,ਬਲਜਿੰਦਰ ਕੌਰ ਨੂੰ ਵਾਰਡ ਨੰ.13 ਅਤੇ ਰੇਖਾ ਰਾਣੀ ਨੂੰ ਵਾਰਡ ਨੰਬਰ 15 ਤੋਂ ਉਮੀਦਵਾਰ ਐਲਾਨਿਆ ਹੈ।

ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ ਫਿਰ ਆਈ ਮਾੜੀ ਖ਼ਬਰ, ਸੰਘਰਸ਼ ਦੇ ਲੇਖੇ ਲੱਗਿਆ ਪਿੰਡ ਧਿੰਗੜ੍ਹ ਦਾ ਗੁਰਮੀਤ

ਇਸੇ ਤਰ੍ਹਾਂ ਹੀ ਗੜਦੀਵਾਲਾ ਦੇ ਉਮੀਦਵਾਰਾਂ ’ਚ ਪਰਮਜੀਤ ਸਿੰਘ ਨੂੰ ਵਾਰਡ ਨੰ. 4, ਮਮਤਾ ਰਾਣੀ ਨੂੰ ਵਾਰਡ ਨੰ.9, ਸੁਰਿੰਦਰਪਾਲ ਨੂੰ ਵਾਰਡ ਨੰ.10 ਅਤੇ ਗੁਰਮੁਖ ਸਿੰਘ ਨੂੰ ਵਾਰਡ ਨੰ. 11 ਤੋਂ ਆਪਣੇ ਉਮੀਦਵਾਰ ਐਲਾਨ ਹੈ। ਇਸ ਮੌਕੇ ਉਕਤ ਪਾਰਟੀ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਇਨ੍ਹਾਂ ਚੋਣਾਂ ’ਚ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਗੁਰਦੀਪ ਸਿੰਘ ਹੈਪੀ, ਰਛਪਾਲ ਸਹੋਤਾ, ਰਾਜ ਕੁਮਾਰ , ਮਨਜੀਤ ਲਾਲ, ਲੇਖ ਰਾਜ, ਹਰਭਜਨ ਢੱਟ, ਸੁਰਿੰਦਰ ਸਿੰਘ ਭਾਟੀਆ, ਰੋਹਿਤ ਟਾਂਡਾ  ਅਤੇ ਹੋਰ ਪਾਰਟੀ ਵਰਕਰ  ਵੀ ਹਾਜ਼ਰ ਸਨl 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਐਲਾਨ, ਕਾਲੇ ਪਾਣੀ ਦੇ ਸ਼ਹੀਦਾਂ ਦੀ ਯਾਦ 'ਚ ਬਣਾਈ ਜਾਵੇਗੀ ਯਾਦਗਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 

 


author

Anuradha

Content Editor

Related News