ਖੇਤੀ ਆਰਡੀਨੈਂਸਾਂ ਖਿਲਾਫ਼ 17 ਨੂੰ ਬਾਦਲਾਂ ''ਤੇ ਟਰੈਕਟਰਾਂ ਨਾਲ ਧਾਵਾ ਬੋਲੇਗੀ ''ਆਪ''

Wednesday, Sep 16, 2020 - 07:40 AM (IST)

ਖੇਤੀ ਆਰਡੀਨੈਂਸਾਂ ਖਿਲਾਫ਼ 17 ਨੂੰ ਬਾਦਲਾਂ ''ਤੇ ਟਰੈਕਟਰਾਂ ਨਾਲ ਧਾਵਾ ਬੋਲੇਗੀ ''ਆਪ''

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਵਿਰੋਧੀ ਆਰਡੀਨੈਂਸਾਂ ਦਾ ਇਕ ਕੁਰਸੀ ਖ਼ਾਤਰ ਸਿੱਧਾ-ਸਪੱਸ਼ਟ ਵਿਰੋਧ ਨਾ ਕਰ ਸਕੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ ਕਦੇ ਮੁਆਫ਼ ਨਹੀਂ ਕਰਨਗੇ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ, ਗੁਆਂਢੀ ਨੇ 7 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਹਰਪਾਲ ਚੀਮਾ ਨੇ ਕਿਹਾ ਕਿ ‘ਆਪ’ ਸੜਕਾਂ ਤੋਂ ਲੈ ਕੇ ਸੰਸਦ ਤੱਕ ਇਨ੍ਹਾਂ ਘਾਤਕ ਬਿਲਾਂ ਦਾ ਤਿੱਖਾ ਵਿਰੋਧ ਕਰ ਰਹੀ ਹੈ।  ਚੀਮਾ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਨਾਲ ਬਾਦਲ ਪਰਿਵਾਰ ਦੀ ਗ਼ੱਦਾਰੀ ਵਿਰੁੱਧ ਆਮ ਆਦਮੀ ਪਾਰਟੀ 17 ਸਤੰਬਰ ਨੂੰ ਲੰਬੀ ਅਤੇ ਬਠਿੰਡੇ ਤੋਂ ਬਾਦਲ ਪਿੰਡ ਤੱਕ ਟਰੈਕਟਰ ਮਾਰਚ ਕਰੇਗੀ।

ਇਹ ਵੀ ਪੜ੍ਹੋ : ਪਟਿਆਲਾ 'ਚ ਰਾਤ ਵੇਲੇ ਵੱਡੀ ਵਾਰਦਾਤ, ਨੌਜਵਾਨ ਨੂੰ ਘੇਰ ਛਾਤੀ 'ਚ ਖੋਭਿਆ ਚਾਕੂ

ਇਸ ਤਹਿਤ ਪਾਰਟੀ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਆਰਡੀਨੈਂਸਾਂ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ਾਂ ਦੀ ਜ਼ੋਰਦਾਰ ਹਮਾਇਤੀ ਰਹੀ ਹੈ। ਚੀਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਲੱਗੇ ਰੋਸ ਧਰਨਿਆਂ 'ਚ 15 ਜ਼ਿਲ੍ਹਿਆਂ ਅੰਦਰ ‘ਆਪ’ ਦੇ ਵਿਧਾਇਕਾਂ, ਆਗੂਆਂ, ਵਾਲੰਟੀਅਰਾਂ ਅਤੇ ਸਮਰਥਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਵਿਧਾਇਕਾਂ 'ਚ ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ ਅਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹਨ।
ਇਹ ਵੀ ਪੜ੍ਹੋ : ਮੋਹਾਲੀ ਦੀਆਂ ਖੂਬਸੂਰਤ ਚੋਰਨੀਆਂ ਨੇ ਲੁੱਟਿਆ ਬਜ਼ੁਰਗ ਬਾਬਾ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)


author

Babita

Content Editor

Related News