'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਤੋਂ ਪਹਿਲਾਂ ਇਸ ਤਰ੍ਹਾਂ ਸ਼ੁਰੂ ਹੋਇਆ ਜਸ਼ਨ (ਵੀਡੀਓ)

Wednesday, Feb 13, 2019 - 02:54 PM (IST)

ਤਲਵੰਡੀ ਸਾਬੋ/ਚੰਡੀਗੜ੍ਹ(ਮਨੀਸ਼, ਮਨਮੋਹਨ ਸਿੰਘ)— ਆਪ ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਨੂੰ ਕੁੱਝ ਦਿਨ ਹੀ ਰਹਿ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਬਲਜਿੰਦਰ ਕੌਰ 17 ਫਰਵਰੀ ਨੂੰ ਮਾਝੇ ਦੇ ਜਰਨੈਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਆਪ 'ਚ ਜਸ਼ਨ ਸ਼ੁਰੂ ਹੋ ਗਿਆ ਹੈ। ਬਜਟ ਸੈਸ਼ਨ ਵਿਚ ਰੁੱਝੇ 'ਆਪ' ਨੇ ਬਲਜਿੰਦਰ ਕੌਰ ਦੇ ਵਿਆਹ ਤੇ 'ਆਪ' ਦੇ ਬੁਲਾਰੇ ਨੀਲ ਗਰਗ ਦੀ ਮੈਰਿਜ਼ ਐਨੀਵਰਸਰੀ ਦਾ ਕੇਕ ਕੱਟਵਾਇਆ। ਇਹ ਕੇਕ ਚੰਡੀਗੜ੍ਹ ਪੰਜਾਬ ਭਵਨ 'ਚ ਕੱਟਿਆ ਗਿਆ। ਇਸ ਮੌਕੇ ਪਾਰਟੀ ਦੇ ਕੋ ਕਨਵੀਨਰ ਅਮਨ ਅਰੋੜਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਫੂਲਕਾ ਸਮੇਤ ਸਾਰੇ ਵਿਧਾਇਕ ਹਾਜ਼ਰ ਸਨ।

PunjabKesari

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਜਟ ਸੈਸ਼ਨ ਦੇ ਨਾਲ-ਨਾਲ 'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਦੇ ਜਸ਼ਨ ਵੀ ਸ਼ੁਰੂ ਹੋ ਗਏ ਹਨ। ਹਾਲਾਂਕਿ ਬਲਜਿੰਦਰ ਕੌਰ ਬਜਟ ਸੈਸ਼ਨ ਵਿਚ ਰੁਝੀ ਹੋਈ ਹੈ ਪਰ 'ਆਪ' ਆਪਣੀ ਪਾਰਟੀ ਦੀ ਇਸ ਧਾਕੜ ਨੇਤਾ ਦੇ ਜੀਵਨ ਦੇ ਕੀਮਤੀ ਪਲਾਂ ਨੂੰ ਖੁਸ਼ਗਵਾਰ ਬਣਾਉਣ ਦਾ ਇਕ ਵੀ ਮੌਕਾ ਨਹੀਂ ਛੱਡ ਰਹੀ।

PunjabKesari


author

cherry

Content Editor

Related News