ਵਿਧਾਨ ਸਭਾ ਹਲਕਾ ਨਕੋਦਰ ਤੋਂ 20 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਹਾਰੀ 'ਆਪ'
Tuesday, Jun 04, 2024 - 05:02 PM (IST)
 
            
            ਜਲੰਧਰ (ਵੈੱਬ ਡੈਸਕ)- ਜਲੰਧਰ ਲੋਕ ਸਭਾ ਹਲਕਾ ਵਿਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਜਿੱਤ ਹਾਸਲ ਕਰ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਨੇ ਵੱਡੇ ਮਾਰਜਨ ਨਾਲ ਜਲੰਧਰ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੀ ਜਿੱਤ ਮਗਰੋਂ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਹੀ ਜੇਕਰ ਜਲੰਧਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਨਕੋਦਰ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨਕੋਦਰ ਤੋਂ ਵੀ ਆਮ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ। ਇਥੋਂ ਦੇ ਆਮ ਆਦਮੀ ਪਾਰਟੀ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਹਨ, ਜੋਕਿ ਆਪਣੇ ਹਲਕੇ ਨੂੰ ਨਹੀਂ ਬਚਾ ਸਕੇ। ਨਕੋਦਰ ਤੋਂ ਕਾਂਗਰਸ ਦੀ ਪਾਰਟੀ ਨੇ 20773 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪਾਰਟੀ ਨੂੰ ਇਥੋਂ 43874 ਵੋਟਾਂ ਮਿਲੀਆਂ ਹਨ ਅਤੇ ਆਪ ਨੂੰ 23201, ਅਕਾਲੀ ਦਲ ਨੂੰ 15906 ਅਤੇ ਬਸਪਾ ਨੂੰ 10663 ਵੋਟਾਂ ਹਾਸਲ ਹੋਈਆਂ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ, 3,90, 053 ਵੋਟਾਂ ਕੀਤੀਆਂ ਹਾਸਲ
ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਛਾੜਦੇ ਹੋਏ 3,90,053ਵੋਟਾਂ ਹਾਸਲ ਕੀਤੀਆਂ ਹਨ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ 'ਤੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਤੀਜੇ ਨੰਬਰ 'ਤੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ 'ਤੇ ਰਹਨ ਅਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਪੰਜਵੇਂ ਨੰਬਰ 'ਤੇ ਰਹੇ। ਚਨੀ 175993 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ।
ਇਹ ਵੀ ਪੜ੍ਹੋ- ਜਿੱਤ ਤੋਂ ਬਾਅਦ ਬਿਨਾਂ ਪੌੜੀ ਦੇ ਕੋਠੇ 'ਤੇ ਚੜ੍ਹ ਗਏ ਚਰਨਜੀਤ ਸਿੰਘ ਚੰਨੀ, ਇਸ ਅੰਦਾਜ਼ 'ਚ ਸਮਰਥਕਾਂ ਦਾ ਕੀਤਾ ਧੰਨਵਾਦ
ਜਲੰਧਰ ਸੀਟ ਦੇ ਨਤੀਜੇ
ਚਰਨਜੀਤ ਸਿੰਘ ਚੰਨੀ (ਕਾਂਗਰਸ)-390053  ਵੋਟਾਂ 
ਸੁਸ਼ੀਲ ਰਿੰਕੂ (ਭਾਜਪਾ) - 214060
ਪਵਨ ਟੀਨੂ (ਆਪ)- 208889
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-67911 
ਬਲਵਿੰਦਰ ਕੁਮਾਰ (ਬਸਪਾ) - 64941 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            