ਜਲੰਧਰ ਵਿਖੇ ''ਆਪ'' ਦੀ ਆਗੂ ਹਰਮਿੰਦਰ ਕੌਰ ਨੂੰ ਫੋਨ ਰਾਹੀਂ ਮਿਲੀ ਧਮਕੀ

Wednesday, Nov 02, 2022 - 11:16 AM (IST)

ਜਲੰਧਰ ਵਿਖੇ ''ਆਪ'' ਦੀ ਆਗੂ ਹਰਮਿੰਦਰ ਕੌਰ ਨੂੰ ਫੋਨ ਰਾਹੀਂ ਮਿਲੀ ਧਮਕੀ

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਗਰਮ ਆਗੂ ਹਰਮਿੰਦਰ ਕੌਰ ਪਤਨੀ ਅਮਰਜੀਤ ਸਿੰਘ ਨਿਵਾਸੀ ਰੋਜ਼ ਪਾਰਕ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਬੀਤੇ ਦਿਨੀਂ ਉਨ੍ਹਾਂ ਦੇ ਸਪੁੱਤਰ ਅਰਸ਼ਦੀਪ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਧਮਕੀ ਦਿੱਤੀ ਕਿ ਉਹ ਆਪਣੀ ਮਾਤਾ ਨੂੰ ਸਮਝਾ ਲਵੇ ਕਿ ਜਿਹਰਾ ਕੰਮ ਉਹ ਕਰ ਰਹੀ ਹੈ, ਉਸ ਤੋਂ ਪਿੱਛੇ ਹਟ ਜਾਵੇ, ਨਹੀਂ ਤਾਂ ਉਸ ਦਾ ਹਸ਼ਰ ਬੁਰਾ ਹੋਵੇਗਾ।

ਇਹ ਵੀ ਪੜ੍ਹੋ:  ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ
ਹਰਮਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਧਮਕੀ ਮਿਲ ਚੁੱਕੀ ਹੈ। ਇਸ ਸਾਰੇ ਕਾਂਡ ਦੀ ਜਾਂਚ ਕਰਵਾਈ ਜਾਵੇ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਏ. ਐੱਸ. ਆਈ. ਅਨਿਲ ਕੁਮਾਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ:  ਪੰਚਾਇਤ ਮਹਿਕਮੇ ’ਚ ਚੋਰ-ਮੋਰੀਆਂ ਕਾਰਨ ਸੈਂਕੜੇ ਭਰਤੀਆਂ ਦੇ ਘਪਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News