‘ਆਪ’ ਆਗੂ ਦੀਪਕ ਬਾਲੀ ਨੇ ਕੱਸਿਆ ਮਨਪ੍ਰੀਤ ਬਾਦਲ ਤੇ ਤੰਜ, ਕਿਹਾ ਗ਼ਾਲਿਬ ਕਿੱਥੇ ਲੁਕੇ ਹੋ ?

Monday, Oct 02, 2023 - 06:21 PM (IST)

‘ਆਪ’ ਆਗੂ ਦੀਪਕ ਬਾਲੀ ਨੇ ਕੱਸਿਆ ਮਨਪ੍ਰੀਤ ਬਾਦਲ ਤੇ ਤੰਜ, ਕਿਹਾ ਗ਼ਾਲਿਬ ਕਿੱਥੇ ਲੁਕੇ ਹੋ ?

ਚੰਡੀਗੜ੍ਹ : ਗ੍ਰਿਫ਼ਤਾਰੀ ਡਰੋਂ ਰੂਪਪੋਸ਼ ਹੋਏ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਤੰਜ ਕੱਸਿਆ ਹੈ। ਦੀਪਕ ਬਾਲੀ ਨੇ ਕਿਹਾ ਹੈ ਕਿ ਦਲੇਰਾਨਾ ਤਬੀਅਤ ਦੇ ਮਾਲਕ ਈਮਾਨਦਾਰੀ ਤੇ ਸਾਦਗੀ ਦੇ ਫਰਜ਼ੀ ਮੁਜੱਸਮੇ ਅਤੇ ਪੰਜਾਬ ਦੇ ਨਕਲੀ ਗ਼ਾਲਿਬ ਮਨਪ੍ਰੀਤ ਸਿੰਘ ਬਾਦਲ ਕਿੱਥੇ ਲੁਕੇ ਹਨ? ਗ੍ਰਿਫ਼ਤਾਰੀ ਡਰੋਂ ਅੰਡਰਗਰਾਊਂਡ ਹੋਏ ਮਨਪ੍ਰੀਤ ਬਾਦਲ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਹੁਣ ਉਹ ਦਲੇਰੀ ਕਿੱਥੇ ਗਈ ਹੈ ਜਿਹੜੀ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿਚ ਦਿਖਾਈ ਸੀ। ਦੱਸਣਯੋਗ ਹੈ ਕਿ ਹਫ਼ਤਾ ਬੀਤ ਜਾਣ ’ਤੇ ਵੀ ਸਰਕਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਸੁਰਾਗ ਨਹੀਂ ਲੱਗਾ ਹੈ, ਜਿਸ ਖ਼ਿਲਾਫ਼ ਵਿਜੀਲੈਂਸ ਨੇ 24 ਸਤੰਬਰ ਨੂੰ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਰਾਜਪੁਰਾ ’ਚ ਕੈਟਲ ਫੀਡ ਪਲਾਂਟ ਦਾ ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ, ਕਿਹਾ ਇਸ ਪ੍ਰਾਜੈਕਟ ਤੋਂ ਵੱਡੀਆਂ ਉਮੀਦਾਂ

PunjabKesari

ਕੀ ਹੈ ਪੂਰਾ ਮਾਮਲਾ

ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਬਠਿੰਡਾ ਦੇ ਮਾਡਲ ਟਾਊਨ ’ਚ ਬੀ. ਡੀ. ਏ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਕ ਵਪਾਰਕ ਪਲਾਟ ਨੂੰ ਰਿਹਾਇਸ਼ੀ ਪਲਾਟ ’ਚ ਤਬਦੀਲ ਕਰਨ ਦੇ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਇਕ ਪੀ. ਸੀ. ਐੱਸ. ਅਧਿਕਾਰੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਦੋਸ਼ ਹਨ ਕਿ ਮਨਪ੍ਰੀਤ ਬਾਦਲ ਤੇ ਸਾਥੀਆਂ ਨੇ ਅਜਿਹਾ ਕਰ ਕੇ ਸਰਕਾਰੀ ਖਜ਼ਾਨੇ ਨੂੰ 65 ਲੱਖ ਦਾ ਨੁਕਸਾਨ ਪਹੁੰਚਾਇਆ ਹੈ। ਇਸ ’ਚ ਬੀ. ਡੀ. ਏ. ਦੇ ਤਤਕਾਲੀ ਪ੍ਰਸ਼ਾਸਕ ਅਤੇ ਪੀ. ਸੀ. ਐੱਸ. ਅਧਿਕਾਰੀ ਅਤੇ ਮੌਜੂਦਾ ਏ. ਡੀ. ਸੀ. ਵਿਕਾਸ ਸ੍ਰੀ ਮੁਕਤਸਰ ਸਾਹਿਬ ਵਿਕਰਮਜੀਤ ਸਿੰਘ ਸ਼ੇਰਗਿੱਲ, ਬੀ. ਡੀ. ਏ. ਦੇ ਤਤਕਾਲੀ ਸੁਪਰਡੈਂਟ ਅਤੇ ਮੌਜੂਦਾ ਗਲਾਡਾ ਅਸਟੇਟ ਅਫ਼ਸਰ ਪੰਕਜ ਕਾਲੀਆ, ਪਲਾਟ ਦੀ ਬੋਲੀ ਦੇਣ ਵਾਲੇ ਹੋਟਲ ਕਾਰੋਬਾਰੀ ਅਤੇ ਨਿਊ ਸ਼ਕਤੀ ਨਗਰ ਦੇ ਵਸਨੀਕ ਰਾਜੀਵ ਕੁਮਾਰ, ਵਪਾਰੀ ਅਤੇ ਟੈਗੋਰ ਨਗਰ ਦਾ ਵਸਨੀਕ ਵਿਕਾਸ ਅਰੋੜਾ, ਸ਼ਰਾਬ ਦੇ ਠੇਕੇਦਾਰ ਦਾ ਕਰਿੰਦਾ ਅਤੇ ਲਾਲ ਸਿੰਘ ਬਸਤੀ ਨਿਵਾਸੀ ਅਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਦੀ ਟੀਮ ਨੇ ਮਾਮਲੇ ’ਚ ਨਾਮਜ਼ਦ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਮਨਪ੍ਰੀਤ ਸਿੰਘ ਬਾਦਲ, ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ ਕਾਲੀਆ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਖਣਨ ਖ਼ਿਲਾਫ ਚੁੱਕਿਆ ਅਹਿਮ ਕਦਮ

ਲੁੱਕ ਆਊਟ ਨੋਟਿਸ ਵੀ ਹੋਇਆ ਜਾਰੀ

ਵਿਭਾਗ ਵਲੋਂ ਮਨਪ੍ਰੀਤ ਬਾਦਲ ਖ਼ਿਲਾਫ਼ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਦੇਸ਼ ਦੇ ਹਵਾਈ ਅੱਡਿਆਂ ਨੂੰ ਵੀ ਮਨਪ੍ਰੀਤ ਬਾਦਲ ਨੂੰ ਲੈ ਕੇ ਅਲਰਟ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਦੀ ਕਿਉਂਕਿ ਗ੍ਰਿਫ਼ਤਾਰੀ ਨਹੀਂ ਹੋਈ ਹੈ, ਇਸ ਲਈ ਹਵਾਈ ਅੱਡਿਆਂ ਨੂੰ ਅਲਰਟ ਕੀਤਾ ਜਾਣਾ ਜ਼ਰੂਰੀ ਸੀ ਤਾਂ ਕਿ ਉਹ ਦੇਸ਼ ਤੋਂ ਬਾਹਰ ਨਾ ਜਾ ਸਕਣ। ਵਿਜੀਲੈਂਸ ਟੀਮ ਮਨਪ੍ਰੀਤ ਬਾਦਲ ਦੀ ਭਾਲ ਵਿਚ 6 ਸੂਬਿਆਂ ’ਚ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਲਈ ਟੀਮ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਉਤਰਾਖੰਡ ਅਤੇ ਰਾਜਸਥਾਨ ਦਬਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਚੁੱਕਿਆ ਗਿਆ ਇਹ ਵੱਡਾ ਕਦਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News