ਪੰਜਾਬ ਦੇ ਦੋ ਵਿਧਾਇਕਾਂ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
Monday, Feb 06, 2023 - 04:38 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਦੋ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਰਅਸਲ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੂੰ ਹਿਮਾਚਲ ਦਾ ਇੰਚਾਰਜ ਲਗਾਇਆ ਹੈ। ਇਸ ਦੇ ਨਾਲ ਹੀ ਜਲੰਧਰ ਤੋਂ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੂੰ ਜੰਮੂ ਦਾ ਇੰਚਾਰਜ ਲਗਾਇਆ ਗਿਆ ਹੈ।
ਚੋਣਾਂ ਦੌਰਾਨ ਸੁਖਬੀਰ ਬਾਦਲ ਨੂੰ ਹਰਾਇਆ ਸੀ ਗੋਲਡੀ ਕੰਬੋਜ ਨੇ
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੀਆਂ ਹੌਟ ਸੀਟਾਂ ਵਿਚੋਂ ਇਕ ਜਲਾਲਾਬਾਦ ਸੀ, ਜਿੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਗੋਲਡੀ ਕੰਬੋਜ ਹੱਥੋਂ ਹਾਰਨਾ ਪਿਆ ਸੀ। ਪੇਸ਼ੇ ਵਜੋਂ ਗੋਲਡੀ ਵਕੀਲ ਹਨ ਅਤੇ ਵਕਾਲਤ ਤੋਂ ਬਾਅਦ ਆਪਣੀ ਪ੍ਰੈਕਟਿਸ ਕਰਦੇ ਸਨ। ਸ਼ੁਰੂ ਤੋਂ ਹੀ ਗੋਲਡੀ ਕੰਬੋਜ ਨੂੰ ਲੋਕਾਂ ਦੀ ਮਦਦ ਕਰਨ ਦਾ ਸ਼ੌਕ ਸੀ, ਪਿਤਾ ਵੀ ਸਿਆਸੀ ਸੋਚ ਵਾਲੇ ਸਨ। ਇਕ ਦਿਨ ਸਬੱਬ ਬਣਿਆ ਕਾਂਗਰਸ ’ਚ ਸ਼ਾਮਲ ਹੋ ਗਏ। ਫਿਰ ਯੂਥ ਕਾਂਗਰਸ ਦੀ ਚੋਣ ਲੜਨ ਦਾ ਮੌਕਾ ਮਿਲਿਆ ਅਤੇ ਪਾਰਟੀ ਲਈ ਕੰਮ ਕੀਤਾ। ਹੌਲੀ-ਹੌਲੀ ਕਾਂਗਰਸ ਵਿਚ ਜਨਰਲ ਸੈਕਟਰੀ ਬਣ ਗਏ। ਫਿਰ ਆਲ ਇੰਡੀਆ ਕਾਂਗਰਸ ’ਚ ਚਲੇ ਗਏ ਅਤੇ ਦੋ ਸੂਬਿਆਂ ਦਾ ਇੰਚਾਰਜ ਬਣਨ ਦਾ ਮੌਕਾ ਮਿਲਿਆ। ਕਾਂਗਰਸ ’ਚ ਲੰਬਾ ਸਮਾਂ ਰਹਿ ਕੇ ਵੀ ਸਿਆਸੀ ਭਵਿੱਖ ਧੁੰਦਲਾ ਜਾਪਣ ਲੱਗਾ ਅਤੇ ਖ਼ੁਦ ਨੂੰ ਪਾਰਟੀ ਤੋਂ ਵੱਖ ਕਰ ਲਿਆ। ਗੋਲਡੀ ਨੇ ਇਕ ਵਾਰ 2019 ’ਚ ਆਜ਼ਾਦ ਵੀ ਚੋਣ ਲੜੀ ਪਰ ਗੱਲ ਨਹੀਂ ਬਣੀ। 2022 ਦੀਆਂ ਚੋਣਾਂ ਤੋਂ ਪਹਿਲਾ ‘ਆਪ’ ਦਾ ਪੱਲਾ ਫੜਿਆ, ਟਿਕਟ ਮਿਲੀ ਅਤੇ ਫਿਰ ਸੁਖਬੀਰ ਬਾਦਲ ਨੂੰ ਮਾਤ ਦਿੱਤੀ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਦੋ ਮਹੀਨੇ ਪਹਿਲਾਂ ਕੈਨੇਡਾ ਗਏ ਰੋਪੜ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਨੇ ਕਰਤਾਰਪੁਰ ਤੋਂ ਵਿਧਾਇਕ
ਜੰਮੂ ਦੇ ਇੰਚਾਰਜ ਲਾਏ ਗਏ ਬਲਕਾਰ ਸਿੰਘ ਕਰਤਾਰਪੁਰ ਤੋਂ ਵਿਧਾਇਕ ਹਨ। ਬਲਕਾਰ ਸਿੰਘ ਨੇ ਕਾਂਗਰਸ ਪਾਰਟੀ ਦੇ ਚੌਧਰੀ ਸੁਰਿੰਦਰ ਸਿੰਘ ਨੂੰ 4574 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬਲਕਾਰ ਸਿੰਘ ਜਲੰਧਰ ਦੇ ਡੀ. ਸੀ. ਪੀ. ਵੀ ਰਹਿ ਚੁੱਕੇ ਹਨ। ਬਲਕਾਰ ਸਿੰਘ ਜੋ ਕਿ ਪੀ. ਪੀ. ਐੱਸ. ਅਧਿਕਾਰੀ ਰਹਿ ਚੁੱਕੇ ਹਨ, ਨੇ ਕਰੀਬ 32 ਸਾਲ ਪੰਜਾਬ ਪੁਲਸ ਵਿੱਚ ਸੇਵਾਵਾਂ ਨਿਭਾਈਆਂ ਸਨ।
ਇਹ ਵੀ ਪੜ੍ਹੋ : ਦੁਬਈ ’ਚ ਵੇਚ ਦਿੱਤੀ ਸੀ ਪੰਜਾਬਣ ਔਰਤ, ਸੰਤ ਸੀਚੇਵਾਲ ਦੇ ਸਦਕਾ ਪਰਤੀ ਘਰ, ਸੁਣਾਈ ਦੁੱਖ਼ ਭਰੀ ਦਾਸਤਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।