''ਆਪ'' ਦੇ ਵਫਦ ਨੇ ਡੀ. ਸੀ. ਤੇ ਨਗਰ ਕੌਂਸਲ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ

07/29/2017 7:09:13 AM

ਕਪੂਰਥਲਾ, (ਗੁਰਵਿੰਦਰ ਕੌਰ)- ਆਮ ਆਦਮੀ ਪਾਰਟੀ ਕਪੂਰਥਲਾ ਦਾ ਇਕ ਵਫਦ ਪੰਜਾਬ ਦੀ ਪੰਜ ਮੈਂਬਰੀ ਸੱਭਿਆਚਾਰਕ ਕਮੇਟੀ ਦੇ ਮੈਂਬਰ ਕੰਵਰ ਇਕਬਾਲ ਸਿੰਘ ਦੀ ਅਗਵਾਈ 'ਚ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਤੇ ਨਗਰ ਕੌਂਸਲ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ।  ਵਫਦ 'ਚ ਸ਼ਾਮਲ ਕੰਵਰ ਇਕਬਾਲ ਸਿੰਘ, ਸੁਖਦੇਵ ਰਾਜ ਬੱਬਰ, ਗੁਰਪਾਲ ਸਿੰਘ ਇੰਡੀਅਨ, ਜੋਗਾ ਸਿੰਘ, ਗੁਲਸ਼ਨ ਭੱਟੀ, ਫੱਗਾ ਸਿੰਘ, ਰਾਜ ਗੁਰਮੀਤ ਸਿੰਘ, ਨਵਤੇਜ ਸਿੰਘ ਢਿੱਲੋਂ, ਸੰਦੀਪ ਸਿੰਘ ਆਦਿ ਨੇ ਮੰਗ ਕਰਦਿਆਂ ਕਿਹਾ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਮੁੱਖ ਲੀਡਰ ਵਜੋਂ ਸੁਖਪਾਲ ਸਿੰਘ ਖਹਿਰਾ ਵਿਧਾਇਕ ਭੁਲੱਥ ਦੀ ਚੋਣ ਹੋਣ ਮਗਰੋਂ ਆਮ ਆਦਮੀ ਪਾਰਟੀ ਕਪੂਰਥਲਾ ਵਲੋਂ ਕੁਝ ਫਲੈਕਸ ਹੋਰਡਿੰਗ ਸੁਖਪਾਲ ਖਹਿਰਾ ਨੂੰ ਵਧਾਈ ਦੇਣ ਸਬੰਧੀ ਸ਼ਹਿਰ ਦੇ ਕੁਝ ਚੌਕਾਂ 'ਚ ਲਗਵਾਏ ਸਨ ਪਰ ਨਗਰ ਕੌਂਸਲ ਵਲੋਂ ਅਗਲੇ ਹੀ ਦਿਨ ਉਹ ਸਾਰੇ ਹੋਰਡਿੰਗ ਉਤਾਰ ਕੇ ਆਪਣੇ ਕਬਜ਼ੇ 'ਚ ਲੈ ਲਏ ਗਏ ਪਰ ਬਾਕੀ ਰਾਜਨੀਤਿਕ ਪਾਰਟੀਆਂ ਦੇ ਹੋਰਡਿੰਗ ਜਿਉਂ ਦੇ ਤਿਉਂ ਹੀ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਲੱਗੇ ਹੋਏ ਹਨ। 
ਵਫਦ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਨਗਰ ਕੌਂਸਲ ਵਲੋਂ ਉਤਾਰੇ ਗਏ ਹਨ ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਤਸਵੀਰਾਂ ਵਾਲੇ ਹੋਰਡਿੰਗ ਵੀ ਉਤਾਰੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੋਲਾਂ 'ਤੇ ਫਲੈਕਸ ਲਗਾਉਣ ਦੀ ਜਿਹੜੀ ਫੀਸ ਨਗਰ ਕੌਂਸਲ ਵਲੋਂ ਤਹਿ ਕੀਤੀ ਗਈ ਹੈ, ਉਹ ਅਦਾ ਕਰਨ ਲਈ ਵੀ ਤਿਆਰ ਹਨ ਪਰ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ।  


Related News