ਅੰਮ੍ਰਿਤਸਰ ''ਚ ''ਆਪ'' ਨੂੰ ਵੱਡਾ ਝਟਕਾ, ਉਮੀਦਵਾਰ ਦਰਬਾਰੀ ਲਾਲ ਕਾਂਗਰਸ ''ਚ ਸ਼ਾਮਿਲ

01/11/2017 2:31:17 PM

ਨਵੀਂ ਦਿੱਲੀ\ਅੰਮ੍ਰਿਤਸਰ : ਆਮ ਆਦਮੀ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਸੈਂਟਰਲ ਸੀਟ ''ਤੇ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਸੈਂਟਰਲ ਸੀਟ ਤੋਂ ਐਲਾਨੇ ਉਮੀਦਵਾਰ ਦਰਬਾਰੀ ਲਾਲ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਏ। ਦਰਬਾਰੀ ਲਾਲ ਨੂੰ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਸ਼ਾਮਿਲ ਕੀਤਾ ਹੈ। ਦਰਬਾਰੀ ਲਾਲ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਆਮ ਆਦਮੀ ਪਾਰਟੀ ਦਾ ਹਲਕਾ ਖਾਲ੍ਹੀ ਹੋ ਗਿਆ ਹੈ।
ਦੱਸਣਯੋਗ ਹੈ ਕਿ ''ਆਪ'' ਵਲੋਂ ਇਸ ਹਲਕੇ ''ਤੇ ਪਹਿਲਾਂ ਰਜਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਪਾਰਟੀ ਨੇ 16 ਘੰਟਿਆਂ ਵਿਚ ਰਜਿੰਦਰ ਕੁਮਾਰ ਨੂੰ ਬਦਲ ਕੇ ਇਸ ਹਲਕੇ ''ਤੇ ਦਰਬਾਰੀ ਲਾਲ ਨੂੰ ਐਲਾਨ ਦਿੱਤਾ ਗਿਆ ਸੀ।


Gurminder Singh

Content Editor

Related News