ਮੇਰੀ ਸੀਟ ਬਦਲੋ, ਭਗਵੰਤ ਮਾਨ ਤੋਂ ਸ਼ਰਾਬ ਦੀ ਬੋਅ ਆਉਂਦੀ : ਖਾਲਸਾ

07/22/2016 4:36:09 PM

ਨਵੀਂ ਦਿੱਲੀ\ਜਲੰਧਰ : ਮੈਂ ਪਾਠ ਪੂਜਾ ਕਰਨ ਵਾਲਾ ਬੰਦਾ ਹਾਂ ਇਸ ਲਈ ਮੇਰੀ ਸੀਟ ਭਗਵੰਤ ਮਾਨ ਕੋਲੋਂ ਬਦਲ ਦਿੱਤੀ ਜਾਵੇ ਕਿਉਂਕਿ ਮਾਨ ਕੋਲੋਂ ਸ਼ਰਾਬ ਦੀ ਬਹੁਤ ਬੋਅ ਆਉਂਦੀ ਹੈ। ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ''ਚੋਂ ਬਾਗੀ ਹੋਏ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਹਰਿੰਦਰ ਸਿੰਘ ਖਾਲਸਾ ਦਾ। ਇਕ ਵੀਡੀਓ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਾਲਸਾ ਨੇ ਕਿਹਾ ਹੈ ਕਿ ਉਨ੍ਹਾਂ ਸੰਸਦ ਵਿਚ ਸੀਟ ਬਦਲਣ ਸੰਬੰਧੀ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੈ ਅਤੇ ਉਨ੍ਹਾਂ ਸੀਟ ਬਦਲਣ ਦਾ ਭਰੋਸਾ ਵੀ ਦਿੱਤਾ ਹੈ।
ਇੰਨਾ ਹੀ ਨਹੀਂ ਖਾਲਸਾ ਨੇ ਕਿਹਾ ਹੈ ਕਿ ਉਹ ਭਗਵੰਤ ਮਾਨ ਤੋਂ ਬਹੁਤ ਪ੍ਰੇਸ਼ਾਨ ਹਨ। ਸੰਸਦ ਵਿਚ ਉਨ੍ਹਾਂ ਦੀ ਸੀਟ ਭਗਵੰਤ ਮਾਨ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਕਸਰ ਸ਼ਰਾਬ ਪੀ ਕੇ ਆਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਸ਼ਰਾਬ ਦੀ ਬਹੁਤ ਬੋਅ ਆਉਂਦੀ ਹੈ।
ਇਥੇ ਦੱਸਣਯੋਗ ਹੈ ਕਿ ਸਾਂਸਦ ਹਰਿੰਦਰ ਸਿੰਘ ਖਾਲਸਾ ਵਲੋਂ ਇਸ ਸ਼ਿਕਾਇਤ ਵਿਚ ਭਗਵੰਤ ਮਾਨ ਦਾ ਨਾਂ ਨਹੀਂ ਲਿਆ ਗਿਆ ਹੈ ਪਰ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸੀਟ ਦਾ ਨੰਬਰ 495 ਹੈ ਜਿਸ ਨੂੰ ਉਹ ਬਦਲਣਾ ਚਾਹੁੰਦੇ ਹਨ ਕਿਉਂਕਿ ਨਾਲ ਵਾਲੀ ਸੀਟ ਤੋਂ ਸ਼ਰਾਬ ਦੀ ਬੋਅ ਆਉਂਦੀ ਹੈ ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ 496 ਨੰਬਰ ਸੀਟ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੀ ਹੈ।


Gurminder Singh

Content Editor

Related News