‘ਆਪ’ ਨੇ ਅਮਰਿੰਦਰਪਾਲ ਸਿੰਘ ਨੂੰ ਲਾਇਆ ਲੁਧਿਆਣਾ ਯੂਥ ਵਿੰਗ ਦਾ ਪ੍ਰਧਾਨ
Thursday, Apr 03, 2025 - 12:27 AM (IST)

ਚੰਡੀਗੜ੍ਹ (ਅੰਕੁਰ) : ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ’ਤੇ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਪਹਿਲਾਂ ਵੱਡੀ ਨਿਯੁਕਤੀ ਕੀਤੀ ਹੈ। ਅਮਰਿੰਦਰਪਾਲ ਸਿੰਘ ਨੂੰ ਲੁਧਿਆਣਾ ’ਚ ਯੂਥ ਵਿੰਗ ਦਾ ਪ੍ਰਧਾਨ ਲਾਇਆ ਹੈ। ਇਸ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਦੇਰ ਸ਼ਾਮ ਹੁਕਮ ਜਾਰੀ ਕੀਤੇ ਗਏ ਹਨ।