''ਆਪ'' ਨੇ ਬਲਜੀਤ ਸਿੰਘ ਖਹਿਰਾ ਨੂੰ ਲਗਾਇਆ ਪੰਜਾਬ ਦਾ ਜੁਆਇੰਟ ਸਕੱਤਰ

Friday, Nov 13, 2020 - 03:36 PM (IST)

''ਆਪ'' ਨੇ ਬਲਜੀਤ ਸਿੰਘ ਖਹਿਰਾ ਨੂੰ ਲਗਾਇਆ ਪੰਜਾਬ ਦਾ ਜੁਆਇੰਟ ਸਕੱਤਰ

ਖੇਮਕਰਨ (ਗੁਰਮੇਲ,ਅਵਤਾਰ) : ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਹੁਣ ਤੋਂ ਹੀ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵਲੋਂ ਬਲਜੀਤ ਸਿੰਘ ਖਹਿਰਾ ਖੇਮਕਰਨ ਨੂੰ ਜੁਆਇੰਟ ਸਕੱਤਰ ਪੰਜਾਬ ਲਗਾਇਆ ਗਿਆ ਅਤੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।

ਹਕਲਾ ਖੇਮਕਰਨ ਨੂੰ ਚਾਰ-ਚਾਰ ਭਾਗਾਂ 'ਚ ਵੰਡ ਕੇ ਨਵੇਂ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿਚ ਜੋਗਾ ਸਿੰਘ ਪੱਤੂ, ਮਨਜੀਤ ਸਿੰਘ ਵਰਨਾਲਾ, ਸੰਦੀਪ ਸਿੰਘ ਨਾਰਲੀ, ਰਣਬੀਰ ਸਿੰਘ ਭਿੱਖੀਵਿੰਡ ਨੂੰ ਬਲਾਕ ਪ੍ਰਧਾਨ ਲਗਾਇਆ ਗਿਆ। ਇਸ ਸਮੇਂ ਬਲਜੀਤ ਸਿੰਘ ਖਹਿਰਾ ਨੇ ਪੰਜਾਬ ਜੁਆਇੰਟ ਸਕੱਤਰ ਲਗਾਉਣ 'ਤੇ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾਣ ਪਾਰਟੀ ਨੇ ਬਖਸ਼ਿਆ ਹੈ ਮੈਂ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਪਹਿਲਾਂ ਦੀ ਤਰ੍ਹਾਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਾਂਗਾ।


author

Gurminder Singh

Content Editor

Related News