''ਆਪ'' ਯੂਥ ਵਿੰਗ ਦਾ ਜ਼ਿਲਾ ਪ੍ਰਧਾਨ ਅਕਾਲੀ ਦਲ ''ਚ ਸ਼ਾਮਲ

Wednesday, May 08, 2019 - 06:23 PM (IST)

''ਆਪ'' ਯੂਥ ਵਿੰਗ ਦਾ ਜ਼ਿਲਾ ਪ੍ਰਧਾਨ ਅਕਾਲੀ ਦਲ ''ਚ ਸ਼ਾਮਲ

ਜਲਾਲਾਬਾਦ (ਟਿੰਕੂ ਨਿਖੰਜ) : ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ (ਯੂਥ ਵਿੰਗ) ਜ਼ਿਲਾ ਫ਼ਾਜ਼ਿਲਕਾ ਦਾ ਪ੍ਰਧਾਨ ਜਗਸੀਰ ਸਿੰਘ ਘੱਟਿਆ ਵਾਲਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਿਆ। ਇਸ ਮੌਕੇ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਲੰਮਾ ਸਮਾਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਕੰਮ ਕੀਤਾ ਪਰ ਉਹ ਮੌਜੂਦਾ ਆਮ ਆਦਮੀ ਪਾਰਟੀ 'ਚ ਯੂਥ ਵਿੰਗ ਦਾ ਜ਼ਿਲਾ ਪ੍ਰਧਾਨ ਵੀ ਹੈ ਲੇਕਿਨ ਆਮ ਆਦਮੀ ਪਾਰਟੀ ਲੋਕ ਮਸਲਿਆਂ ਤੋਂ ਦੂਰ ਹੋ ਗਈ ਹੈ। 
ਇਸ ਮੌਕੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਇਨ੍ਹਾਂ ਪਰਿਵਾਰਾਂ ਨੂੰ ਸਿਰੋਪਾ ਪਾ ਕੇ ਪਾਰਟੀ 'ਚ ਸ਼ਾਮਿਲ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਪਾਰਟੀ ਵਿਚ ਮਾਣ ਸਤਿਕਾਰ ਪੂਰੀ ਤਰ੍ਹਾਂ ਬਹਾਲ ਰੱਖਿਆ ਜਾਵੇਗ। ਮੰਟਾ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਦੀ ਵਿਕਾਸ ਪੱਖੀ ਸੋਚ ਅਤੇ ਹਲਕਾ ਜਲਾਲਾਬਾਦ ਦੇ ਲੋਕਾਂ ਨਾਲ ਪਿਆਰ ਦਾ ਮੁੱਲ ਵੋਟ ਪਾ ਕੇ ਮੋੜਿਆ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਾਜ਼ਿਲਕਾ ਦਿਹਾਤੀ ਦੇ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਅਕਾਲੀ ਦਲ ਕੌਰ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਹੀਰਾ, ਹਰਪ੍ਰੀਤ ਸਿੰਘ ਚੱਕ ਪੱਖੀ, ਜਗਮੀਤ ਸਿੰਘ ਕੰਧਵਾਲਾ,  ਜਗਸੀਰ ਸਿੰਘ ਕੰਗ ਅਤੇ ਮੈਂਬਰ ਜ਼ਿਲਾ ਪ੍ਰੀਸ਼ਦ ਵੀ ਹਾਜ਼ਰ ਸਨ।


author

Gurminder Singh

Content Editor

Related News