'ਆਪ' ਵਿਧਾਇਕਾਂ ਨੇ ਸਪੀਕਰ ਵੱਲ ਸੁੱਟੇ ਕਾਗਜ਼, ਦਿਖਾਇਆ ਤਾਲਾ (ਵੀਡੀਓ)
Friday, Dec 14, 2018 - 12:27 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦਾ ਸਮਾਂ ਘਟਾਏ ਜਾਣ 'ਤੇ ਆਮ ਆਦਮੀ ਪਾਰਟੀ ਨੇ ਇਸ ਦਾ ਤਿੱਖਾ ਵਿਰੋਧ ਕੀਤਾ। 'ਆਪ' ਵਿਧਾਇਕਾਂ ਨੇ ਸਪੀਕਰ ਵੱਲ ਕਾਗਜ਼ ਸੁੱਟੇ ਅਤੇ ਵਿਧਾਇਕ ਅਮਨ ਅਰੋੜਾ ਨੇ ਸਪੀਕਰ ਨੂੰ ਤਾਲਾ ਦਿਖਾਉਂਦਿਆਂ ਕਿਹਾ ਕਿ ਸਦਨ ਨੂੰ ਤਾਲਾ ਹੀ ਲਾ ਦਿਓ। ਅਮਨ ਅਰੋੜਾ ਨੇ ਸਦਨ 'ਚ ਮੁੱਦਾ ਚੁੱਕਿਆ ਕਿ ਇਜਲਾਸ ਦਾ ਸਮਾਂ ਵਧਾਇਆ ਜਾਵੇ ਕਿਉਂਕਿ ਪ੍ਰਸ਼ਨਕਾਲ 'ਚ ਵੀ ਸਮਾਂ ਨਹੀਂ ਮਿਲਦਾ ਅਤੇ ਜਿਨ੍ਹਾਂ ਤੋਂ ਸਵਾਲ ਪੁੱਛਣੇ ਸਨ, ਉਹ ਸਦਨ 'ਚ ਮੌਜੂਦ ਹੀ ਨਹੀਂ ਹਨ। ਵਿਧਾਇਕ ਕੰਵਰ ਸੰਧੂ ਨੇ ਗੰਨਾ ਮਿੱਲਾਂ ਦੀ ਬਕਾਇਆ ਰਾਸ਼ੀ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ 192 ਕਰੋੜ ਕੋ-ਆਪਰੇਟਿਵ ਮਿੱਲਾਂ ਦਾ, ਜਦੋਂ ਕਿ 350 ਕਰੋੜ ਪ੍ਰਾਈਵੇਟ ਮਿੱਲਾ ਦਾ ਬਕਾਇਆ ਬਾਕੀ ਹੈ ਅਤੇ ਸਰਕਾਰ ਦੱਸੇ ਕਿ ਇਹ ਬਕਾਇਆ ਕਦੋਂ ਤੱਕ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪਾਰਟੀ ਵਲੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ।