ਕੈਪਟਨ ਤੇ ਖਹਿਰਾ ਨੂੰ ਝਟਕਾ, ਕਰੀਬੀਆਂ ਸਮੇਤ ਕਈ ਨਵੇਂ ਚਿਹਰੇ ‘ਆਪ’ ’ਚ ਸ਼ਾਮਲ

Wednesday, Mar 31, 2021 - 09:31 AM (IST)

ਕੈਪਟਨ ਤੇ ਖਹਿਰਾ ਨੂੰ ਝਟਕਾ, ਕਰੀਬੀਆਂ ਸਮੇਤ ਕਈ ਨਵੇਂ ਚਿਹਰੇ ‘ਆਪ’ ’ਚ ਸ਼ਾਮਲ

ਚੰਡੀਗੜ੍ਹ (ਰਮਨਜੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦੇ ਕਰੀਬੀ ਸਾਥੀ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਦੇਖ-ਰੇਖ ਕਰਨ ਵਾਲੇ ਸੁਮਰਿੰਦਰ ਸਿੰਘ ਸੀਰਾ ਸਮੇਤ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਤੇ ਯੂਥ ਪ੍ਰਧਾਨ ਜਸ਼ਨ ਸੰਗੀਤ ਬਰਾੜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਮਖੂ 'ਚ ਚਿੱਟੇ ਦੀ ਭੇਟ ਚੜ੍ਹਿਆ ਨੌਜਵਾਨ, ਪਰਿਵਾਰ ਨੇ ਰੋਂਦਿਆਂ ਬਿਆਨ ਕੀਤਾ ਦਰਦ

ਇਸ ਦੇ ਨਾਲ ਹੀ ਤਰਨਤਾਰਨ ਤੋਂ ਜਸਮੀਤ ਸਿੰਘ ਆਹਲੂਵਾਲੀਆ ਅਤੇ ਸੇਵਾਮੁਕਤ ਬੀ. ਡੀ. ਪੀ. ਓ. ਰਜਿੰਦਰ ਗੁਪਤਾ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਪਤੀ ਫ਼ਰਾਰ, ਲਹੂ-ਲੁਹਾਨ ਹਾਲਤ 'ਚ ਮਿਲੀ ਲਾਸ਼

ਪਾਰਟੀ ਦੇ ਮੁੱਖ ਦਫ਼ਤਰ ਵਿਖੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਪਾਰਟੀ ਬੁਲਾਰੇ ਗੋਬਿੰਦਰ ਮਿੱਤਲ ਦੀ ਹਾਜ਼ਰੀ ਵਿਚ ਇਨ੍ਹਾਂ ਆਗੂਆਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ।
ਨੋਟ : ਕੈਪਟਨ ਤੇ ਖਹਿਰਾ ਦੇ ਕਰੀਬੀਆਂ ਵੱਲੋਂ 'ਆਪ' 'ਚ ਸ਼ਾਮਲ ਹੋਣ ਦੇ ਫ਼ੈਸਲੇ ਬਾਰੇ ਦਿਓ ਰਾਏ
 


author

Babita

Content Editor

Related News