ਪਿੰਡ ਮਿਹੋਣ ਦੇ 42 ਪਰਿਵਾਰਾਂ ਵੱਲੋਂ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ
Monday, Mar 01, 2021 - 10:30 AM (IST)
ਦੇਵੀਗੜ੍ਹ (ਨੌਗਾਵਾਂ) : ਪਿੰਡ ਮਿਹੋਣ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ 42 ਪਰਿਵਾਰਾਂ ਨੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨਾਲ ਸੀਨੀਅਰ ਆਗੂ ਬਲਦੇਵ ਸਿੰਘ ਦੇਵੀਗੜ੍ਹ ਵੀ ਮੌਜੂਦ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਡਾਣਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਹਲਕਾ ਸਨੌਰ ’ਚ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਕਾਰਣ ਪੰਜਾਬ ਦਾ ਹਰ ਨਾਗਰਿਕ ਉਮੀਦ ਅਤੇ ਆਸ ਕਰ ਰਿਹਾ ਕਿ ਇਹੋ ਜਿਹੇ ਵਿਕਾਸ ਪੰਜਾਬ ’ਚ ਵੀ ਹੋਣ।
ਇਸ ਮੌਕੇ ਪ੍ਰਕਾਸ਼ ਸਿੰਘ, ਸਿੰਦਰ ਸਿੰਘ, ਜਗਦੇਵ ਸਿੰਘ, ਤੇਜਾ ਸਿੰਘ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਗੁਰਮੀਤ ਸਿੰਘ, ਧਰਮਪਾਲ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਾਜਰ ਸਿੰਘ, ਬਿਕਰਮ ਸਿੰਘ, ਕਾਕਾ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਜੰਟੀ ਤੇ ਹੋਰ ਸਾਥੀਆਂ ਨੇ ਪਾਰਟੀ ’ਚ ਸ਼ਮੂਲੀਅਤ ਕੀਤੀ। ਇਸ ਸਮੇਂ ਬਲਦੇਵ ਸਿੰਘ ਦੇਵੀਗੜ੍ਹ, ਕ੍ਰਿਸ਼ਨ ਬਹਿਰੂ ਬਲਾਕ ਇੰਚਾਰਜ, ਮਾਸਟਰ ਕਸ਼ਮੀਰ ਸਿੰਘ, ਬਲਕਾਰ ਸਿੰਘ ਦੁੱਧਨ ਗੁੱਜਰਾਂ, ਹਰਪਾਲ ਸਿੰਘ ਹਡਾਣਾ, ਤੇਜਾ ਸਿੰਘ, ਗੁਰਚਰਨ ਸਿੰਘ, ਲਾਲੀ ਰਹਿਲ, ਬੰਟੀ ਬਿੰਜਲ, ਅੰਗਦ ਸ਼ਰਮਾ ਤੇ ਸੁਖਵਿੰਦਰ ਸਿੰਘ ਬਲਮਗੜ੍ਹ ਆਦਿ ਵੀ ਹਾਜ਼ਰ ਸਨ।