ਜਲੰਧਰ ਪੱਛਮੀ 'ਚ 'ਆਪ' ਨੇ ਗੱਡੇ ਝੰਡੇ, ਇੰਝ ਜਿੱਤੇ ਮੋਹਿੰਦਰ ਭਗਤ

Saturday, Jul 13, 2024 - 06:34 PM (IST)

ਜਲੰਧਰ ਪੱਛਮੀ 'ਚ 'ਆਪ' ਨੇ ਗੱਡੇ ਝੰਡੇ, ਇੰਝ ਜਿੱਤੇ ਮੋਹਿੰਦਰ ਭਗਤ

ਜਲੰਧਰ- ਲੋਕ ਸਭਾ ਚੋਣਾਂ 'ਚ ਪੰਜਾਬ 'ਚ ਸਿਰਫ ਤਿੰਨ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਦਮਦਾਰ ਵਾਪਸੀ ਕੀਤੀ। 'ਆਪ' ਦੇ ਉਮੀਦਵਾਰ ਮੋਹਿੰਦਰ ਭਗਤ ਨੇ ਜਲੰਧਰ ਪੱਛਮੀ ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਮੋਹਿੰਦਰ ਭਗਤ 2023 'ਚ ਭਾਜਪਾ ਨੂੰ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਨ। 2022 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਉਹ 'ਆਪ' ਦੇ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਸਨ। 

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅੰਗੁਰਾਲ 'ਆਪ' ਨੂੰ ਛਡ ਕੇ ਭਾਜਪਾ 'ਚ ਚਲੇ ਗਏ ਸਨ। ਉਨ੍ਹਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਲੰਧਰ ਪੱਛਮੀ 'ਤੇ ਜ਼ਿਮਨੀ ਚੋਣਾਂ ਹੋਈਆਂ ਸਨ। ਭਾਜਪਾ ਨੇ ਅੰਗੁਰਾਲ ਨੂੰ ਹੀ ਮੈਦਾਨ 'ਚ ਉਤਾਰਿਆ ਤਾਂ 'ਆਪ' ਨੇ ਭਗਤ 'ਤੇ ਦਾਅ ਖੇਡਿਆ। ਸ਼ਨੀਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ 'ਆਪ' ਦੇ ਹੌਂਸਲੇ ਬੁਲੰਦ ਹੋ ਗਏ ਹਨ। 

ਸੀ.ਐੱਮ. ਮਾਨ ਨੇ ਬਦਲੇ ਸਮੀਕਰਨ

ਜਲੰਧਰ ਪੱਛਮੀ 'ਚ ਸੀ.ਐੱਮ. ਭਗਵੰਤ ਮਾਨ ਦਾ ਸਿਆਸੀ ਅਤੇ ਵੋਟਾਂ ਦਾ ਗਣਿਤ ਪੂਰੀ ਤਰ੍ਹਾਂ ਸਫਲ ਰਿਹਾ। ਮਾਨ ਦਾ ਭਗਤ ਬਰਾਦਰੀ ਦੀਆਂ 30 ਹਜ਼ਾਰ ਵੋਟਾਂ 'ਤੇ ਪੂਰਾ ਫੋਕਸ ਸੀ, ਇਸ ਲਈ ਬਰਾਦਰੀ ਦੇ ਨੇਤਾ ਮੋਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ। ਵਾਲਮੀਕ ਸਮਾਜ ਦੀਆਂ 20 ਹਜ਼ਾਰ ਵੋਟਾਂ ਸਨ, ਜਿਸ ਲਈ ਸੀ.ਐੱਮ. ਮਾਨ ਨੇ ਕਈ ਨੇਤਾਵਾਂ ਨੂੰ ਨਾ ਸਿਰਫ ਪਾਰਟੀ 'ਚ ਸ਼ਾਮਲ ਕੀਤਾ ਸਗੋਂ ਵਾਲਮੀਕੀ ਸੰਤ ਸਮਾਜ ਨੂੰ ਵੀ 'ਆਪ' ਨਾਲ ਮਿਲਾਇਆ ਅਤੇ ਪ੍ਰਚਾਰ ਕਰਵਾਇਆ। 

ਇਹ ਰਹੇ 'ਆਪ' ਦੀ ਜਿੱਤ ਦੇ ਵੱਡੇ ਕਾਰਨ

1. ਸੀ.ਐੱਮ. ਮਾਨ ਵੱਲੋਂ ਪੂਰੀ ਤਾਕਤ ਦੇ ਨਾਲ ਪ੍ਰਚਾਰ 'ਚ ਉਤਰਨਾ ਅਤੇ ਜਲੰਧਰ 'ਚ ਘਰ ਲੈਣਾ
2. ਭਗਤ ਬਰਾਦਰੀ ਦੇ ਉਮੀਦਵਾਰ ਨੂੰ ਟਿਕਟ ਦੇਣਾ
3. ਸੀ.ਐੱਮ. ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਕਮਾਨ ਸੰਭਾਲਣਾ
4. ਸੀ.ਐੱਮ. ਮਾਨ ਵੱਲੋਂ ਭਗਤ ਨੂੰ ਮੰਤਰੀ ਬਣਾਉਣ ਦਾ ਐਲਾਨ 
5. 'ਆਪ' ਦੇ ਸੰਗਠਨ ਦਾ ਜ਼ਮੀਨੀ ਪੱਧਰ 'ਤੇ ਕੰਮ ਕਰਨਾ

ਭਾਜਪਾ ਦੀ ਹਾਰ ਦੇ ਕਾਰਨ

1. ਦਿੱਲੀ ਤੋਂ ਕੋਈ ਕੇਂਦਰੀ ਮੰਤਰੀ ਪ੍ਰਚਾਰ ਲਈ ਨਹੀਂ ਆਇਆ
2. ਪਾਰਟੀ ਦੇ ਸੰਗਠਨ ਦੇ ਕਈ ਨੇਤਾਵਾਂ ਨੇ ਕਿਨਾਰਾ ਕੀਤਾ ਕਰਕੇ 'ਆਪ' 'ਚ ਸ਼ਾਮਲ ਹੋ ਗਏ
3. ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦਾ ਅੰਦਰੂਨੀ ਕਲੇਸ਼
4. ਸੀ.ਐੱਮ. ਮਾਨ ਦੀ ਟੱਕਰ 'ਚ ਸਟੇਜ 'ਤੇ ਬੋਲਣ ਵਾਲਾ ਕੋਈ ਨੇਤਾ ਨਹੀਂ
5. ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਲੋਕਾਂ ਦੀ ਨਾਰਾਜ਼ਗੀ

ਕਾਂਗਰਸ ਦੀ ਹਾਰ ਦੇ ਕਾਰਨ

1. ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਕਮਜ਼ੋਰ ਮੰਨੀ ਜਾਂਦੀ ਰਹੀ
2. ਸੀਨੀਅਰ ਡਿਪਟੀ ਮੇਅਰ ਰਹਿੰਦੇ ਪੱਛਮੀ ਇਲਾਕੇ 'ਚ ਵਿਕਾਸ ਨਾ ਕਰਨਾ
3. ਕਾਂਗਰਸ 'ਚ ਇੱਕਜੁਟਤਾ ਦੀ ਘਾਟ, ਬਿਖਰਿਆ ਰਿਹਾ ਸੰਗਠਨ
4. ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਦਾ ਚੋਣਾਂ ਤੋਂ ਕਿਨਾਰਾ
5. ਕਾਂਗਰਸ ਦੇ ਨੇਤਾਵਾਂ ਦਾ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋਣਾ


author

Rakesh

Content Editor

Related News